”’:””’
ਅਮਨ ਸ਼ਾਂਤੀ ਨੂੰ ਇੱਥੇ ਅੱਗ ਲੱਗੀ,
ਕਿਵੇਂ ਬੁਝੂ ਦੱਸੋ ਕੋਈ ਢੰਗ ਯਾਰੋ।
ਹਰ ਪਾਸੇ ਹਾ ਹਾ ਕਾਰ ਮੱਚੀ,
ਛਿੜੀ ਦੇਸ਼ ਦੇ ਵਿੱਚ ਜੰਗ ਯਾਰੋ।
ਕਿਧਰੇ ਬੇਰੁਜ਼ਗਾਰੀ ਨਸ਼ਾ ਖੋਰੀ,
ਕਰੀ ਜਾਂਵਦੀ ਲੋਕ ਮਲੰਗ ਯਾਰੋ।
ਇੱਥੇ ਨਸ਼ੇ ਨੇ ਸ਼ਰੇਆਮ ਵਿਕਦੇ,
ਭਲੇ ਮਾਣਸ ਲੋਕੀ ਤੰਗ ਯਾਰੋ।
ਖ਼ਤਮ ਕਰਾਂਗੇ ਨੇਤਾ ਕਰਨ ਦਾਅਵੇ,
ਦਿੰਦੇ ਝੂਠ ਨੂੰ ਨਵਾਂ ਰੰਗ ਯਾਰੋ।
ਇਨਾਂ ਤੋਂ ਮਸਲੇ ਨਹੀਂ ਹੱਲ ਹੋਣੇ,
ਮਾੜੇ ਵੈਦ ਤੋਂ ਹਟੇ ਨਾ ਖੰਘ ਯਾਰੋਂ।
ਇੱਥੇ ਨਿਹੱਥੇ ਲੋਕ ਨਿੱਤ ਮਰਦੇ,
ਜਿਉਂ ਤੋੜੇ ਗਜਰਾ, ਵੰਗਾਰ ਯਾਰੋਂ।
ਲੋਕ ਏਕਤਾ ਸਾਨੂੰ ਪਊ ਕਰਨੀ,
ਪੂਰੀ ਹੋਣੀ ‘ਪੱਤੋ’ ਫਿਰ ਮੰਗ ਯਾਰੋ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417