Home Political ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਨੇ ਕੀਤੀ “ਅਮਿਤ ਸ਼ਾਹ ਵਾਪਸ ਜਾਓ” ਰੈਲੀ...

ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਨੇ ਕੀਤੀ “ਅਮਿਤ ਸ਼ਾਹ ਵਾਪਸ ਜਾਓ” ਰੈਲੀ ਤੇ ਫੂਕਿਆ ਪੁਤਲਾ

32
0


ਮੁੱਲਾਂਪੁਰ ਦਾਖਾ 18 ਜੂਨ (ਸਤਵਿੰਦਰ ਸਿੰਘ ਗਿੱਲ)ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਜੁਝਾਰੂ ਜੱਥੇਬੰਦੀਆਂ ਦੇ ਸੱਦੇ ਦੀ ਰੌਸ਼ਨੀ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਨੇ ਅੱਜ ਚੌਕੀਮਾਨ ਟੋਲ ਪਲਾਜ਼ਾ ਵਿਖੇ ਵਿਸ਼ਾਲ ਕਿਸਾਨ ਮਜ਼ਦੂਰ ਰੈਲੀ ਕਰਕੇ “ਅਮਿਤ ਸ਼ਾਹ ਵਾਪਸ ਜਾਓ” ਦੇ ਆਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ l ਇਹ ਵਿਲੱਖਣ ਤੇ ਸੰਗਰਾਮੀ ਰੈਲੀ ਜੱਥੇਬੰਦੀ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਜੱਥੇਬੰਦ ਕੀਤੀ ਗਈ l
ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ – ਸਕੱਤਰ ਜਸਦੇਵ ਸਿੰਘ ਲਲਤੋਂ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿਲੂ ਵਲੈਤੀਆ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ,ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਡਾਕਟਰ ਗੁਰਮੇਲ ਸਿੰਘ ਗੁੜੇ, ਜਰਨੈਲ ਸਿੰਘ ਮੁੱਲਾਂਪੁਰ, ਗੁਰਦੇਵ ਸਿੰਘ ਮੁੱਲਾਂਪੁਰ,ਡਾ. ਗੁਰਮੇਲ ਸਿੰਘ ਕੁਲਾਰ, ਬਲਵੰਤ ਸਿੰਘ ਤਲਵੰਡੀ, ਨੇ ਸੰਬੋਧਨ ਕਰਦਿਆਂ ਅੱਜ ਦੀ ਰੈਲੀ ਵੱਲੋਂ ਪਾਸ ਕੀਤੇ ਵੱਖ ਵੱਖ ਮਤਿਆਂ ਦੀ ਰੌਸ਼ਨੀ ਵਿੱਚ ਵਿਚਾਰ ਪੇਸ਼ ਕੀਤੇ l
ਆਗੂਆਂ ਨੇ ਇੱਕ ਮੱਤ ਹੋ ਕੇ ਆਖਿਆ ਕਿ ਕੇਂਦਰ ਦੀ ਮੋਦੀ – ਸ਼ਾਹ ਹਕੂਮਤ ਵੱਲੋ ਬੀ. ਐੱਸ. ਐਫ. ਰਾਹੀਂ ਪੰਜਾਬ ਦੀਆ ਸਰਹੱਦਾਂ ਤੋਂ 50 ਕਿ.ਮੀ. ਤੱਕ ਦੇ ਇਲਾਕੇ (ਤਕਰੀਬਨ ਅੱਧਾ ਪੰਜਾਬ)’ਤੇ ਤਾਨਸ਼ਾਹੀ ਕਬਜ਼ਾ ਕਰਨ ਕਰਕੇ, ਭਾਖੜਾ ਡੈਮ ਨੂੰ ਪੂਰੀ ਤਰ੍ਹਾਂ ਆਪਦੇ ਕੰਟਰੋਲ ‘ਚ ਕਰਨ ਕਰਕੇ, ਪੰਜਾਬ ਯੂਨੀਵਰਸਿਟੀ ਨੂੰ ਅੰਤਰਰਾਜੀ ਕਰਾਰ ਦੇ ਕੇ ਕੇਂਦਰੀ ਜਕੜ ਵੱਲ ਨੂੰ ਵਧਣ ਕਰਕੇ, ਪੰਜਾਬ ਦੀ ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਨਾ ਕਰਨ ਕਰਕੇ , ਪਹਿਲਵਾਨ ਧੀਆਂ ਦੇ ਜਿਨਸੀ – ਸੋਸ਼ਣ ਦੇ ਮੁੱਖ ਦੋਸ਼ੀ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਨਾ ਕਰਨ ਅਤੇ ਕੇਸ਼ ਦੀ ਚਾਰਜਸ਼ੀਟ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰਨ ਕਰਕੇ, ਪੰਜਾਬ ਦੇ ਦਿਹਾਤੀ ਵਿਕਾਸ ਫੰਡ ਸਾਲ ਭਰ ਤੋਂ ਦੱਬਣ ਕਰਕੇ,ਐੱਮ. ਐੱਸ. ਪੀ. ਦੀ ਗਰੰਟੀ ਵਾਲਾ ਕਾਨੂੰਨ ਨਾ ਬਨਾਉਣ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਦੀ ਮਹਾਨ ਵਿਰਾਸਤ ਵਾਲੀ ਧਰਤੀ ‘ਤੇ ਪੈਰ ਰੱਖਣ ਦਾ ਕੋਈ ਵੀ ਇਖਲਾਕੀ ਹੱਕ ਨਹੀਂ ਹੈ l ਸਿੱਟੇ ਵਜੋਂ “ਅਮਿਤ ਸ਼ਾਹ ਵਾਪਸ ਜਾਓ” ਦਾ ਨਾਅਰਾ ਬੁਲੰਦ ਕਰਨਾ ਬਿਲਕੁਲ ਖਰਾ , ਵਾਜਬ ਤੇ ਹੱਕੀ ਹੈ l ਅੰਤ ‘ਚ ਭਾਰੀ ਰੋਹ ਤੇ ਗੁਸੇ ਭਰਪੂਰ ਸਮੂਹ ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੇ ਅਮਿਤ ਸ਼ਾਹ ਦਾ ਆਦਮ ਕੱਦ ਪੁਤਲਾ ਅਗਨ ਭੇਟ ਕੀਤਾ l ਅੰਤ ‘ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਸਮੂਹ ਹਾਜ਼ਰੀਨਾਂ ਦਾ ਧੰਨਵਾਦ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਹੋਰ ਤਿੱਖੇ ਤੇ ਵਿਸ਼ਾਲ ਘੋਲ ਦੇ ਸੱਦੇ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ l
ਅੱਜ ਦੀ ਰੈਲੀ ‘ਚ ਹੋਰਨਾਂ ਤੋਂ ਇਲਾਵਾ – ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ,ਕਾਲਾ ਡੱਬ ਮੁੱਲਾਂਪੁਰ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਬਲਵੀਰ ਸਿੰਘ ਕੈਨੇਡਾ, ਅਮਰਜੀਤ ਸਿੰਘ ਖੰਜਰਵਾਲ, ਮੇਵਾ ਸਿੰਘ ਖੰਜਰਵਾਲ, ਸੁਰਜੀਤ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਗੁਰਚਰਨ ਸਿੰਘ, ਮਲਕੀਤ ਸਿੰਘ, ਗੁਰਬਖਸ਼ ਸਿੰਘ, ਤੇਜਿੰਦਰ ਸਿੰਘ ਬਿਰਕ, ਕੁਲਜੀਤ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਬਲਤੇਜ ਸਿੰਘ ਤੇਜੂ ਸਿੱਧਵਾਂ ਕਲਾਂ, ਗੁਰਚਰਨ ਸਿੰਘ ਲਾਡੀ ਸਿੱਧਵਾਂ ਕਲਾਂ, ਗੁਰਦੀਪ ਸਿੰਘ ਮੰਡਿਆਣੀ, ਅਜੀਤ ਸਿੰਘ ਕੁਲਾਰ, ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਕੁਲਦੀਪ ਸਿੰਘ ਸਿਧੂ, ਸੋਹਣ ਸਿੰਘ ਸਵੱਦੀ ਪੱਛਮੀ ਉਚੇਚੇ ਤੌਰ ਤੇ ਸਾਮਲ ਹੋਏ l

LEAVE A REPLY

Please enter your comment!
Please enter your name here