ਲਹਿਰਾਗਾਗਾ (ਜਸਵੀਰ ਸਿੰਘ ਕਣਕਵਾਲ) ਗੁਰੂ ਹਰਗੋਬਿੰਦ ਪਬਲਿਕ ਹਾਈ ਸਕੂਲ ਫਤਹਿਗੜ੍ਹ ਦੇ ਚੇਅਰਮੈਨ ਗੁਰਦੀਪ ਸਿੰਘ ਤੱਗੜ ਨੇ ਦੱਸਿਆ ਕਿ ਸਕੂਲ ਵਿਚ ਸਭਿਆਚਾਰਕ ਅਤੇ ਹੋਰ ਗਤੀਵਿਧੀਆਂ ਕਰਵਾ ਕੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿਚ ਅੱਗੇ ਲਿਆਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਕੂਲ ਦੇ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪ੍ਰੀਤੀ ਤੱਗੜ ਨੇ ਦੱਸਿਆ ਕਿ ਸਤਨਾਮ ਸਰਬ ਕਲਿਆਣ ਟ੍ਰਸਟ ਵਲੋਂ ਜੋ ਬੱਚਿਆਂ ਨੇ ਜਪੁਜੀ ਸਾਹਿਬ ਦਾ ਪਾਠ ਕੰਠ ਕੀਤਾ ਗਿਆ ਉਹਨਾਂ ਨੂੰ ਟਰੱਸਟ ਦੇ ਪ੍ਰਬੰਧਕਾਂ ਸਰਦਾਰ ਸੁਖਵੀਰ ਸਿੰਘ ਨੇ ਸਕੂਲ ਸਟਾਫ਼ ਦੀ ਹਾਜਰੀ ਵਿੱਚ ਉਹਨਾਂ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਕੌਰ ਤੱਗੜ ਅਤੇ ਵਾਇਸ ਚੇਅਰਮੈਨ ਪ੍ਰੀਤੀ ਤੱਗੜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਟਰੱਸਟ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਬੱਚੇ ਦੀ ਧਾਰਮਿਕ ਰੁਚੀ ਪੈਦਾ ਹੁੰਦੀ ਹੈ ਅਤੇ ਬੱਚੇ ਪਵਿਤਰ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚੇਅਰਮੈਨ ਵਾਇਸ ਪ੍ਰਿੰਸੀਪਲ ਅਤੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਜਖੇਪਲ ਮਨਦੀਪ ਸਿੰਘ ਆਲਮਪੁਰ ਮੈਡਮ ਸੀਮਾ ਰਾਣੀ ਵਿਕਰਮ ਸਿੰਘ ਕਣਕਵਾਲ ਭੰਗੂਆਂ ਦਿਲਪ੍ਰੀਤ ਸਿੰਘ ਆਦਿ ਹਾਜ਼ਰ ਸਨ।