ਕਲਾਨੌਰ (ਰਾਜਨ ਜੈਨ) ਇਤਿਹਾਸਿਕ ਕਸਬਾ ਕਲਾਨੌਰ ਸਥਿਤ ਇਤਿਹਾਸਿਕ ਅਕਬਰੀ ਸ਼ਾਹੀ ਜਾਮਾ ਮਸਜਿਦ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ ਇਸ ਮੋਕੇ ਤੇ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਇੱਕ ਦੂਸਰੇ ਦੇ ਗਲੇ ਲਾ ਕੇ ਈਦ ਦੀ ਖੁਸ਼ੀ ਦਾ ਇਜ਼ਹਾਰ ਕੀਤਾ।ਅਕਬਰੀ ਸ਼ਾਹੀ ਜਾਮਾ ਮਸਜਿਦ ਵਿੱਚ ਈਦ ਮਨਾਉਣ ਦੀ ਸ਼ੁਰੂਆਤ ਮੌਲਵੀ ਹਬੀਬ ਆਲਮ ਵੱਲੋਂ ਨਮਾਜ਼ ਦੀ ਰਸਮ ਅਦਾ ਕਰਨ ਤੋਂ ਬਾਅਦ ਸੋਹਣੇ ਸੋਹਣੇ ਕੱਪੜੇ ਪਹਿਨੇ ਮੁਸਲਮਾਨ ਭਾਈਚਾਰੇ ਦੇ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਇੱਕ ਦੂਸਰੇ ਦੇ ਗਲੇ ਲੱਗ ਕੇ ਈਦ ਮੁਬਾਰਕ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ ਤੇ ਅਕਬਰੀ ਸ਼ਾਹੀ ਜਾਮਾ ਮਸਜਿਦ ਵਿੱਚ ਸਰਹੱਦ ਤੇ ਤੈਨਾਤ ਬੀਐਸਐਫ ਦੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਜਵਾਨਾਂ, ਅਧਿਕਾਰੀਆਂ , ਬਾਹਰੀ ਰਾਜਾਂ ਤੋਂ ਕਾਰੋਬਾਰ ਕਰਨ ਆਏ ਮੁਸਲਮਾਨਾ ਅਤੇ ਗੁਜਰ ਭਾਈਚਾਰੇ ਨਾਲ ਸੰਬੰਧਿਤ 500 ਦੇ ਕਰੀਬ ਲੋਕਾਂ ਵੱਲੋਂ ਨਮਾਜ਼ ਅਦਾ ਕੀਤੀ ਗਈ।ਇਸ ਮੌਕੇ ਤੇ ਸ਼ਾਹੀ ਜਾਮਾ ਮਸਜਿਦ ਇੰਤਜਾਮੀਏ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਤੇ ਰਹਿਮਤ ਅਲੀ, ਮੁਸੀਬਤ ਅਲੀ, ਡਾਕਟਰ ਦਿਲਸ਼ਾਦ, ਡਾਕਟਰ ਸਾਹਿਬਾਜ, ਡਾਕਟਰ ਰੇਸ਼ਮ ਅਲੀ, ਹਬੀਬ ਆਲਮ, ਮੀਨ ਦੀਨ, ਬਸੀਰ, ਹਾਜੀ ਕਿਰਨ , ਦੀਨ ਮੁਹੰਮਦ, ਲਤੀਫ, ਅਰਸ਼ਦ ਅਲੀ, ਜਹੀਨ, ਸਰਮੋ ਆਦਿ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ।