ਜਗਰਾਓਂ, 16 ਜੂਨ ( ਰਾਜਨ ਜੈਨ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਲਗਾਏ ਕੈਂਪ ਵਿੱਚ 35 ਦਿਵਆਂਗ ਵਿਅਕਤੀਆਂ ਨੰੂ ਮੁਫ਼ਤ ਬਨਾਵਟੀ ਅੰਗ, ਬਾਂਹ, ਲੱਤਾਂ, ਕੈਲੀਪਰ ਸੁਣਨ ਵਾਲੀਆਂ ਮਸ਼ੀਨਾਂ ਅਤੇ ਤਿੰਨ ਟਰਾਈ ਸਾਈਕਲ ਦਿੱਤੇ ਗਏ| ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ, ਚੇਅਰਮੈਨ ਕੁਲਭੂਸ਼ਨ ਅਗਰਵਾਲ, ਸੈਕਟਰੀ ਸ਼ਸ਼ੀ ਭੂਸ਼ਨ ਜੈਨ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਵਰਮਾ ਨੇ ਦੱਸਿਆ ਕਿ ਲਾਇਨ ਭਵਨ ਕੱਚਾ ਕਿੱਲਾ ਜਗਰਾਓਂ ਵਿਖੇ ਲਗਾਏ ਕੈਂਪ ਦੇ ਸਟਾਰ ਗੈੱਸਟ ਪੀਐੱਮਜੇਐੱਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਫ਼ਸਟ ਵਾਈਸ ਡਿਸਟਿਕ ਗਵਰਨਰ (ਇਲ), ਲਾਇਨ ਅਜੇ ਗੋਇਲ ਸੈਕਿੰਡ ਵਾਈਸ ਡਿਸਟਿਕ ਗਵਰਨਰ (ਇਲ) ਅਤੇ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਚੌਧਰੀ ਸਨ ਜਿਨ੍ਹਾਂ ਨੇ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤੀ ਜਗਾ ਕੇ ਸਮਾਗਮ ਦਾ ਆਰੰਭ ਕੀਤਾ। ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਣ ਨਾਲ ਆਰੰਭ ਹੋਏ ਸਮਾਗਮ ਵਿਚ ਰਾਜਿੰਦਰ ਜੈਨ, ਰਵੀ ਗੋਇਲ , ਸਤੀਸ਼ ਕਾਲੜਾ, ਮੁਕੇਸ਼ ਮਲਹੋਤਰਾ, ਰਾਜਿੰਦਰ ਜੈਨ ਕਾਕਾ ਪ੍ਰਧਾਨ ਕਰ ਭਲਾ ਹੋ ਭਲਾ, ਡਾ: ਮਨੀਸ਼ ਜੈਨ ਤੇ ਹਰਸ਼ ਜੈਨ, ਸ਼ਿਵਾਲਿਕ ਸਕੂਲ ਦੇ ਐੱਮ ਡੀ ਡੀ ਕੇ ਸ਼ਰਮਾ, ਕ੍ਰਿਸ਼ਨ ਗੋਇਲ, ਰਾਜੇਸ਼ ਕਤਿਆਲ, ਰਾਕੇਸ਼ ਖੁੱਲਰ, ਕੈਪਟਨ ਨਰੇਸ਼ ਵਰਮਾ, ਗਰੀਨ ਮਿਸ਼ਨ ਟੀਮ ਦੇ ਆਗੂ ਸਤਪਾਲ ਸਿੰਘ ਦੇਹੜਕਾ, ਮੇਜਰ ਸਿੰਘ ਛੀਨਾ, ਸਟੇਟ ਕਨਵੀਨਰ ਗੁਲਜ਼ਾਰੀ ਲਾਲ ਗੁਪਤਾ ਬੀਵੀਪੀ, ਲਾਇਨ ਸੰਜੀਵ ਸੂਦ ਡਿਸਟਿਕ ਐਡਮਿਸਟੇਟਰ, ਆਰ ਪੀ ਬਾਂਸਲ ਇੰਚਾਰਜ ਵਿਕਲਾਂਗ ਕੇਂਦਰ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਤੇ ਲਾਇਨਜ਼ ਕਲੱਬ ਮਿੱਡ ਟਾਊਨ ਵੱਲੋਂ ਦਿਵਆਂਗ ਵਿਅਕਤੀਆਂ ਦੀ ਮਦਦ ਲਈ ਲਗਾਏ ਕੈਂਪ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਪ੍ਰਬੰਧਕਾਂ ਨੰੂ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ| ਕੈਂਪ ਵਿਚ ਉਨ੍ਹਾਂ ਮਰੀਜ਼ਾਂ ਨੂੰ 35 ਦਿਵਆਂਗ ਵਿਅਕਤੀਆਂ ਨੂੰ ਬਨਾਵਟੀ ਅੰਗ ਸਪੁਰਦ ਕੀਤੇ ਗਏ ਜਿਨ੍ਹਾਂ ਦੇ ਨਾਪ ਅਪ੍ਰੈਲ ਮਹੀਨੇ ਲਗਾਏ ਕੈਂਪ ਵਿਚ ਲਗਾਏ ਗਏ ਸਨ| ਉਨ੍ਹਾਂ ਦੱਸਿਆ ਕਿ ਕੈਂਪ ਵਿਚ 20 ਮਰੀਜ਼ਾਂ ਨੰੂ ਕੰਨਾਂ ਵਾਲੀਆਂ ਮਸ਼ੀਨਾਂ, ਤਿੰਨ ਮਰੀਜ਼ਾਂ ਬਨਾਵਟੀ ਗੋਡੇ ਤੋਂ ਉੱਪਰ ਵਾਲਾ ਹਿੱਸਾ, ਤਿੰਨ ਮਰੀਜ਼ ਬਨਾਵਟੀ ਗੋਡੇ ਤੋਂ ਥੱਲੇ ਵਾਲਾ ਹਿੱਸਾ, ਪੰਜ ਮਰੀਜ਼ਾਂ ਕੈਲੀਪਰ, ਇੱਕ ਮਰੀਜ਼ ਨੂੰ ਵਿਸਾਖੀਆਂ ਦੇਣ ਤੋਂ ਇਲਾਵਾ ਤਿੰਨ ਮਰੀਜ਼ ਨੂੰ ਟਰਾਈ ਸਾਈਕਲ ਦਿੱਤੇ ਗਏ| ਇਸ ਮੌਕੇ ਭਾਰਤ ਵਿਕਾਸ ਚੈਰੀਟੇਬਲ ਪਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਡਾਕਟਰ ਪ੍ਰੀਆ ਰੰਜਨ, ਅਰਵਿੰਦ ਕੁਮਾਰ ਅਤੇ ਦਰਸ਼ਨ ਸਿੰਘ ਦੀ ਟੀਮ ਵੱਲੋਂ 35 ਦੇ ਮਰੀਜ਼ਾਂ ਦੇ ਬਨਾਵਟੀ ਅੰਗ ਲਗਾਏ ਗਏ| ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਿਸ਼ਨ ਕੁਮਾਰ, ਐੱਮਸੀ ਸਤੀਸ਼ ਪੱਪੂ, ਬ੍ਰਿਜ ਲਾਲ, ਅਨਿਲ ਕੁਮਾਰ ਸ਼ੈਟੀ, ਕੈਸ਼ੀਅਰ ਰਾਜੇਸ਼ ਲੂੰਬਾ, ਡਾਕਟਰ ਭਾਰਤ ਭੂਸ਼ਨ ਸਿੰਗਲਾ, ਵਿਪਨ ਕੁਮਾਰ ਬਾਂਸਲ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਡੀ ਕੇ ਸ਼ਰਮਾ, ਗਗਨਦੀਪ ਸ਼ਰਮਾ, ਹਰੀ ਓਮ ਵਰਮਾ, ਹੇਮੰਤ ਜੋਸ਼ੀ, ਹਨੀ ਗੋਇਲ, ਜਵਾਹਰ ਲਾਲ ਵਰਮਾ, ਲਾਕੇਸ਼ ਟੰਡਨ, ਮਨੀਸ਼ ਚੁੱਘ, ਰਾਮ ਕ੍ਰਿਸ਼ਨ ਗੁਪਤਾ, ਸੰਜੂ ਚੋਪੜਾ, ਸਰਜੀਵਨ ਗੁਪਤਾ, ਸੋਨੰੂ ਜੈਨ, ਵਿਨੈ ਸ਼ਰਮਾ, ਵਿਵੇਕ ਭਾਰਦਵਾਜ ਐਡਵੋਕੇਟ, ਡਾਕਟਰ ਵਿਵੇਕ ਗੋਇਲ ਆਦਿ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਤੋਂ ਇਲਾਵਾ ਲਾਇਨ ਕਲੱਬ ਦੇ ਮਿੱਡ ਟਾਊਨ ਦੇ ਕੈਸ਼ੀਅਰ ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਲਾਲ ਚੰਦ ਮੰਗਲਾ, ਅਜੇ ਬਾਂਸਲ, ਮੁਕੇਸ਼ ਜਿੰਦਲ, ਮਨੀਸ਼ ਬਾਂਸਲ ਐਡਵੋਕੇਟ ਆਦਿ ਹਾਜ਼ਰ ਸਨਸਨ।