ਨਵਾਂਸ਼ਹਿਰ 13 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜਿਲ੍ਹਾ ਸਵੀਪ ਟੀਮ ਵਲੋਂ ਵਿਲੱਖਣ ਤਰੀਕੇ ਨਾਲ਼ ਆਮ ਵੋਟਰਾਂ ਨੂੰ ਜਾਗਰੂਕ ਕਰਨ ਦਾ ਅਭਿਆਨ ਸ਼ੁਰੂ ਕੀਤਾ ਗਿਆ।ਸਵੀਪ ਦੇ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਉਂਕਾਰ ਸਿੰਘ ਕੰਪਿਊਟਰ ਫੈਕਲਟੀ ਵਲੋਂ ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਹਦਵਾਣੇ ਅਤੇ ਨਾਰੀਅਲ ਦੀਆਂ ਫੜ੍ਹਾਂ ਤੇ ਜਾ ਕੇ ਉਨ੍ਹਾਂ ਉੱਪਰ “ ਚੋਣਾਂ ਦਾ ਪਰਵ, ਦੇਸ਼ ਦਾ ਗਰਵ” ਅਤੇ ‘ਪੰਜਾਬ ਮਨਾਏਗਾ ਪਹਿਲੀ ਜੂਨ ਨੂੰ ਲੋਕਤੰਤਰ ਦਾ ਮਹਾਂਉਤਸਵ’ ਦੇ ਸਟਿੱਕਰ ਚਿਪਕਾਏ ਗਏ ਜਿਸਨੇ ਆਮ ਜਨਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਆਪ ਮੁਹਾਰ ਆਮ ਵੋਟਰਾਂ ਵਲੋਂ ਸਵੀਪ ਟੀਮ ਨੂੰ ਇਸ ਗਤੀਵਿਧੀ ਬਾਰੇ ਪੁੱਛਿਆ ਜਿਸਤੇ ਸਵੀਪ ਟੀਮ ਦੇ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ, ਦੁਆਰਾ ਹਾਜ਼ਰ ਵੋਟਰਾਂ ਨੂੰ ਪੰਜਾਬ ਵਿੱਚ ਪਹਿਲੀ ਜੂਨ ਨੂੰ ਆ ਰਹੇ ਲੋਕਤੰਤਰ ਦੇ ਮਹਾਂਉਤਸਵ ਦੌਰਾਨ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸਬਜ਼ੀ ਵਿਕ੍ਰੇਤਾਵਾਂ ਵਲੋਂ ਵੀ ਇਹ ਕਿਹਾ ਕਿ ਅਸੀ ਸਬਜ਼ੀ ਵੇਚਣ ਦੇ ਨਾਲ਼ ਨਾਲ਼ ਪਹਿਲੀ ਜੂਨ ਨੂੰ ਵੋਟਾਂ ਪਾਉਣ ਦਾ ਹੋਕਾ ਵੀ ਦਿਆਂਗੇ।ਇਸ ਮੌਕੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਕਿ ਸਾਨੂੰ ਔਰਤਾਂ ਨੂੰ ਬਿਨ੍ਹਾਂ ਕਿਸੇ ਦਬਾਅ , ਡਰ ,ਲਾਲਚ ਜਾਤ-ਪਾਤ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਸਾਨੂੰ ਆਪਣੇ ਪਰਿਵਾਰ, ਆਂਢ-ਗੁਆਂਢ, ਰਿਸ਼ਤੇਦਾਰ, ਗਲ਼ੀ ਮੁਹੱਲੇ ਦੇ ਵੋਟਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।ਇਸ ਮੌਕੇ ਜੈਸ਼ੰਕਰ, ਰਣਜੀਤ ਸਿੰਘ, ਉਂਕਾਰ ਸਿੰਘ, ਰਾਮਪਾਲ, ਜੈਗੋਪਾਲ, ਗੋਪੀ, ਮੋਹਣਲਾਲ, ਮਨੀ,ਲਵਪ੍ਰੀਤ ਆਦਿ ਹਾਜ਼ਰ ਸਨ।