ਮੋਗਾ, 19 ਮਈ ( ਮੋਹਿਤ ਜੈਨ) -ਪਿਰਾਮਲ ਕੈਪੀਟਲ ਐਂਡ ਹਾਊਸਿੰਗ ਲਿਮਟਿਡ ਦੇ ਨਾਰਥ ਜ਼ੋਨ ਹੈੱਡ ਹਰਸ਼ਰਨ ਸਿੰਘ, ਵਿਨੈ ਪਾਠਕ ਅਤੇ ਉਨ੍ਹਾਂ ਦੀ 7 ਮੈਂਬਰਾਂ ਦੀ ਟੀਮ ਨੇ ਐਸਪੀਰੇਸ਼ਨਲ ਜ਼ਿਲ੍ਹਾ ਮੋਗਾ ਵਿੱਚ ਪਿਰਾਮਿਲ ਫਾਊਂਡੇਸਸ਼ਨ ਅਤੇ ਸਰਕਾਰੀ ਵਿਭਾਗਾਂ ਦੇ ਨਾਲ ਮਿਲ ਕੇ ਚਲਾਏ ਜਾ ਰਹੇ ਵੱਖ-ਵੱਖ ਰਾਸ਼ਟਰੀ ਫਲੈਗਸ਼ਿਪ ਪ੍ਰੋਗਰਾਮਾਂ ਦੇ ਬਾਰੇ ਵਿੱਚ ਜ਼ਮੀਨੀ ਪੱਧਰ ਉੱਪਰ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ। ਪਿਰਾਮਿਲ ਦੀ ਟੀਮ ਨੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪ੍ਰੋਗਰਾਮਾਂ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਪਿਰਾਮਲ ਫਾਊਂਡੇਸ਼ਨ ਦੇ ਜ਼ਿਲ੍ਹਾ ਲੀਡ ਅਨੁਜ ਢੁਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਅਨੀਮੀਆ ਮੁਕਤ ਮੋਗਾ ਅਤੇ ਮੁੱਢਲੀ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ, ਆਂਗਣਵਾੜੀ ਸੰਸਥਾਵਾਂ ਵਿੱਚ ਫਾਊਂਡੇਸ਼ਨ ਦੀ ਸਥਿਤੀ ਜਾਣਨ ਲਈ ਜਾਇਜ਼ਾ ਲਿਆ ਗਿਆ, ਟੀਮ ਨੇ ਭਿੰਡਰ ਕਲਾਂ, ਘੱਲ ਕਲਾਂ, ਕੋਟ ਈਸੇ ਖਾਂ, ਖੋਸਾ ਰਣਧੀਰ ਅਤੇ ਖੋਸਾ ਕੋਟਲਾ ਪਿੰਡਾਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਪਿਰਾਮਲ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਪੀਰਾਮਲ ਫਾਊਂਡੇਸ਼ਨ ਦੇ ਨੀਰਜ ਮੁੰਜਾਲ, ਵਿਜੇਂਦਰ ਭਾਟੀਆ, ਨੇਹਾ, ਗੌਰੀਸ਼ੰਕਰ ਅਤੇ ਦੁਰਗੇਸ਼ ਰਾਏ ਵੀ ਮੌਜੂਦ ਸਨ।