ਜਗਰਾਉਂ, 1 ਮਈ ( ਭਗਵਾਨ ਭੰਗੂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚੋਂ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ.ਸਕੂਲ ਜਗਰਾਉਂ ਵਿਖੇ ਜਮਾਤ 8ਵੀਂ ਦਾ ਨਤੀਜਾ ਰਿਹਾ ਸ਼ਤ ਪ੍ਰਤੀਸ਼ਤ ।
ਜਮਾਤ 8 ਵੀਂ ਵਿੱਚੋਂ ਪਹਿਲਾ ਦਰਜਾ ਪ੍ਰਭਜੋਤ ਸਿੰਘ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਨੇ 91• 8% ਅੰਕ ਲੈ ਕੇ ਹਾਸਿਲ ਕੀਤਾ। ਦੂਜਾ ਦਰਜਾ ਪ੍ਰੇਮ ਸਪੁੱਤਰ ਸ੍ਰੀ ਸਤਿਅਮ ਨੇ 91•5 % ਅੰਕ ਲੈ ਕੇ ਪਾਸ ਕੀਤਾ ਤੇ ਤੀਜਾ ਦਰਜਾ ਅੱਠਵੀ ਜਮਾਤ ਦੀ ਵਿਦਿਆਰਥਣ ਸ਼ਰਨਵੀਰ ਕੌਰ ਸਪੁੱਤਰੀ ਸਰਦਾਰ ਗੁਰਮੀਤ ਸਿੰਘ 85•6 % ਅੰਕ ਲੈ ਕੇ ਪਾਸ ਕੀਤਾ।
ਬਾਕੀ ਸਾਰੇ ਵਿਦਿਆਰਥੀਆਂ ਨੇ 70% ਤੋਂ ਉਪਰ ਅੰਕ ਲੈ ਕੇ ਪਹਿਲਾ ਦਰਜਾ ਹਾਸਲ ਕੀਤਾ ਜੋ ਕਿ ਇੱਕ ਸ਼ਲਾਘਾਯੋਗ ਉਪਲੱਬਧੀ ਹੈ।ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਤੁਹਾਡੀ ਸਾਲ ਭਰ ਦੀ ਕੀਤੀ ਮਿਹਨਤ ਦਾ ਨਤੀਜਾ ਹੈ ।ਕਿਉਂਕਿ ਮਿਹਨਤ ਕਰਨ ਨਾਲ ਆਪਣੇ ਹੱਥ ਭਰਪੂਰ ਹੁੰਦੇ ਹਨ ਤੇ ਮਿਹਨਤ ਨਾ ਕਰਨ ਨਾਲ ਹੱਥ ਖਾਲੀ ਰਹਿ ਜਾਂਦੇ ਹਨ ।ਇਸ ਲਈ ਸਾਨੂੰ ਹੋਰ ਵੱਧ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਪ੍ਰਿੰਸੀਪਲ ਨੀਲੂ ਨਰੂਲਾ ,ਪ੍ਰਬੰਧ ਸਮਿਤੀ ਦੇ ਪ੍ਰਬੰਧਕ ਵਿਵੇਕ ਭਾਰਦਵਾਜ, ਅਮਿਤ ਸਿੰਗਲ, ਦਰਸ਼ਨ ਲਾਲ ਸ਼ਮੀ ਅਤੇ ਰਵਿੰਦਰ ਗੁਪਤਾ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਬੱਚਿਆਂ ਅਤੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ।