ਜਗਰਾਉਂ, 3 ਮਈ ( ਭਗਵਾਨ ਭੰਗੂ) -ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਵਲੋਂ ਹਿੰਦੀ ਸੁਲੇਖ ਪ੍ਰਤੀਯੋਗਿਤਾ ਦਾ ਆਯੋਜਨ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਕਰਵਾਇਆ ਗਿਆ। ਵੈਲਫੇਅਰ ਫੋਰਮ ਦੇ ਜਰਨਲ ਸੈਕਟਰੀ ਸ਼ਸ਼ੀ ਭੂਸ਼ਨ ਜੈਨ ਦੀ ਅਗਵਾਈ ਹੇਠ ਹਿੰਦੀ ਸੁਲੇਖ ਪ੍ਰਤੀਯੋਗਿਤਾ ਕਰਵਾਈ ਗਈ।ਪ੍ਰਤੀਯੋਗਿਤਾ ਦੀ ਸ਼ੁਰੂਆਤ ਫੋਰਮ ਦੇ ਆਏ ਹੋਏ ਮੈਂਬਰਾਂ ਵੱਲੋਂ ਦੀਪ ਪ੍ਰਜੱਵਲਤ ਕਰਕੇ ਕੀਤੀ ਗਈ। ਗਿਆ। ਅਧਿਆਪਕਾ ਜਤਿੰਦਰ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਮਾਂ ਸਰਸਵਤੀ ਤੋਂ ਸਾਨੂੰ ਵਿੱਦਿਆ ਦੀ ਪ੍ਰਾਪਤੀ ਹੁੰਦੀ ਹੈ ।ਓਸੇ ਤਰ੍ਹਾਂ ਹੀ ਸੀਨੀਅਰ ਸਿਟੀਜਨਸ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਬੁਜ਼ੁਰਗ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਬਣਦੇ ਹਨ। ਇਸ ਲਈ ਸਾਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ।ਸੰਸਥਾ ਦੇ ਜਰਨਲ ਸੈਕਟਰੀ ਨੇ ਦੱਸਿਆ ਕਿ ਇਸ ਸੰਸਥਾ ਦੀ ਸਥਾਪਨਾ 2003 ਵਿਚ ਹੋਈ ਸੀ ਤੇ ਇਸ ਸੰਸਥਾ ਵਿੱਚ ਹਰ ਖੇਤਰ ਦੇ ਮੈਂਬਰ ਸ਼ਾਮਲ ਸਨ ਅਤੇ ਸੰਸਥਾ ਨੇ ਨਾਲ ਹੀ ਸਿਹਤ ਸੰਬੰਧੀ ਕੈਂਪ ਅਤੇ ਸੁਲੇਖ ਪ੍ਰਤੀਯੋਗਤਾ ਵੀ ਕਰਵਾਈ ਹੈ।
ਹਿੰਦੀ ਸੁਲੇਖ ਪ੍ਰਤੀਯੋਗਿਤਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ ਪਹਿਲਾ ਸਥਾਨ, ਲਾਜਪਤ ਰਾਏ ਕੰਨਿਆ ਪਾਠਸ਼ਾਲਾ ਦੀ ਵਿਦਿਆਰਥਣ ਰਾਵੀ ਨੇ ਦੂਸਰਾ ਸਥਾਨ ਅਤੇ ਡੀ ਏ ਵੀ ਸਕੂਲ ਦੀ ਵਿਦਿਆਰਥਣ ਆਕ੍ਰਿਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਜੇਤੂ ਬੱਚਿਆਂ ਨੂੰ ਸਨਮਾਨ ਵਜੋਂ ਰਾਸ਼ੀ ਅਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਤੇ ਬਾਕੀ ਬੱਚਿਆਂ ਨੂੰ ਪ੍ਰਤੀਭਾਗੀ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਮੈਂਬਰ ਐਸ ਕੇ ਵਰਮਾ ਨੇ ਪੌਦੇ ਲਗਾਉਣਾ ਅਤੇ ਪਾਣੀ ਬਚਾਉਣ ਦੇ ਦੋ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕਰਦਿਆਂ ਪੌਦੇ ਲਗਾਉਣ ਅਤੇ ਪਾਣੀ ਬਚਾਉਣ ਲਈ ਆਏ ਹੋਏ ਅਧਿਆਪਕ ਗਣ ਤੇ ਬੱਚਿਆਂ ਨੂੰ ਅਪੀਲ ਕੀਤੀ।ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਛੱਡ ਕੇ ਸਕਾਰਾਤਮਕ ਵਿਚਾਰਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ।ਸੁਲੇਖ ਪ੍ਰਤੀਯੋਗਿਤਾ ਦੇ ਜੱਜ ਅਵਤਾਰ ਸਿੰਘ ਨੇ ਹਿੰਦੀ ਪ੍ਰਤੀਯੋਗਿਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪ੍ਰਤੀਯੋਗਤਾ ਨਾਲ ਮਨੁੱਖ ਦੇ ਵਿਅਕਤੀਤਵ ਦਾ ਵਿਕਾਸ ਹੁੰਦਾ ਹੈ ।ਜਿਸ ਨਾਲ ਰੁਚੀ ਪ੍ਰਬਲ ਹੁੰਦੀ ਹੈ ਤੇ ਇਕ ਚੰਗਾ ਵਿਅਕਤੀਤਵ ਨਿੱਖਰ ਕੇ ਸਾਹਮਣੇ ਆਉਂਦਾ ਹੈ।ਅੰਤ ਵਿਚ ਸੰਸਥਾ ਦੇ ਮੈਂਬਰਾਂ ਵੱਲੋਂ ਸਕੂਲ ਦੇ ਪ੍ਰਿੰ ਨੀਲੂ ਨਰੂਲਾ ਅਤੇ ਦਰਸ਼ਨ ਲਾਲ ਸ਼ਮੀ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਪ੍ਰਧਾਨ ਪ੍ਰੇਮ ਚੰਦ ਗਰਗ ਜੀ ,ਉੱਪ-ਪ੍ਰਧਾਨ ਮਦਨ ਲਾਲ ਬਾਂਸਲ ,ਜਰਨਲ ਸਕੱਤਰ ਸ਼ਸ਼ੀ ਭੂਸ਼ਨ ਜੈਨ ,ਵਿੱਤ ਮੰਤਰੀ ਕੁਲਭੂਸ਼ਣ ਅੱਗਰਵਾਲ ,ਡਾਕਟਰ ਸੁਦਰਸ਼ਨ ਵਰਮਾ , ਅੰਮ੍ਰਿਤ ਲਾਲ ਗੋਇਲ , ਅਰੁਣ ਕੁਮਾਰ ਸਿੰਗਲਾ , ਬਲਦੇਵ ਰਾਜ , ਕ੍ਰਿਸ਼ਨ ਗੁਪਤਾ , ਜਵਾਹਰ ਲਾਲ ਵਰਮਾ , ਪ੍ਰਮੋਦ ਸ਼ਰਮਾ , ਰਾਜ ਪਾਲ ਜੈਨ , ਮੈਂਬਰ ਦਰਸ਼ਨ ਲਾਲ ਸ਼ਮੀ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਸ਼ਾਮਲ ਸਨ।