ਪੰਜਾਬ ਦੇ ਕਈ ਸ਼ਹਿਰਾਂ ’ਚ ਪਾਰਾ 37 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ।
ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗਡ਼੍ਹ ਮੁਤਾਬਕ, ਮੋਹਾਲੀ ’ਚ ਵੱਧ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ ਛੇ ਡਿਗਰੀ ਜ਼ਿਆਦਾ ਸੀ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ 5.4 ਡਿਗਰੀ ਜ਼ਿਆਦਾ ਸੀ। ਉਥੇ ਲੁਧਿਆਣਾ ’ਚ 36.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੋਂ 6.4 ਡਿਗਰੀ ਜ਼ਿਆਦਾ ਸੀ। ਇਸੇ ਤਰ੍ਹਾਂ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 36.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੋਂ 6.4 ਡਿਗਰੀ ਸੈਲਸੀਅਸ ਜ਼ਿਆਦਾ ਸੀ। ਜਦਕਿ ਅੰਮ੍ਰਿਤਸਰ ’ਚ 35.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਕਿ ਆਮ ਤੋਂ 4.5 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ।
ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗਡ਼੍ਹ ਮੁਤਾਬਕ, 31 ਮਾਰਚ ਤਕ ਪੰਜਾਬ ’ਚ ਗਰਮੀ ਵਧੇਗੀ। ਪਹਿਲੀ ਅਪ੍ਰੈਲ ਤੋਂ ਮੌਸਮ ਬਦਲੇਗਾ, ਕਿਉਂਕਿ ਪੱਛਮੀ ਗਡ਼ਬਡ਼ੀ ਸਰਗਰਮ ਹੋ ਰਹੀ ਹੈ ਜਿਸ ਦੀ ਵਜ੍ਹਾ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ, ਜਦਕਿ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਬੂੰਦਾਬਾਂਦੀ ਹੋਵੇਗੀ।
