ਜਗਰਾਉਂ, 27 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਥਾਣਾ ਸਿਟੀ ਅਤੇ ਥਾਣਾ ਦਾਖਾ ਦੀਆਂ ਪੁਲਿਸ ਪਾਰਟੀਆਂ ਵਲੋਂ ਚਾਰ ਲੋਕਾਂ ਨੂੰ ਇਕ ਕਿਲੋ ਅਫੀਮ ਸਮੇਤ ਗਿਰਫ਼ਤਾਰ ਕੀਤਾ ਗਿਆ। ਥਾਣਾ ਸਿਟੀ ਤੋਂ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਬਾ-ਚੈਕਿੰਗ ਦੇ ਸਬੰਧ ਵਿੱਚ ਚੁੰਗੀ ਨੰ 05 ਰਾਏਕੋਟ ਰੋਡ, ਜਗਰਾਉਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕ੍ਰਿਸ਼ਨਾਂ ਸ਼ੀਆਂ ਤੇ ਮਨਪ੍ਰੀਤ ਸਿੰਘ ਉਰਫ ਮਨੀ ਮਿਲ ਕੇ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਜੋ ਕ੍ਰਿਸ਼ਨਾਂ ਸ਼ੀਆਂ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਉਕਤ ਅੱਜ ਵੀ ਮੋਟਰਸਾਈਕਲ ਪਲਸਰ ਬਿੰਨਾ ਨੰਬਰੀ ਰੰਗ ਕਾਲਾ ਪਰ ਸਵਾਰ ਹੋ ਕੇ ਰਾਏਕੋਟ ਵਾਲੀ ਸਾਇਡ ਤੋਂ ਜਗਰਾਂਉ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਅਫੀਮ ਦੀ ਸਪਲਾਈ ਦੇਣ ਲਈ ਆ ਰਹੇ ਹਨ। ਜੇਕਰ ਹੁਣੇ ਮੇਨ ਰੋਡ ਨੇੜੇ ਸਾਇੰਸ ਕਾਲਜ ਨਾਕਾਬੰਦੀ ਕੀਤੀ ਜਾਵੇ ਤਾਂ ਕ੍ਰਿਸ਼ਨਾਂ ਸ਼ੀਆਂ ਵਾਸੀ ਮੰਡੀ ਜਿਲ੍ਹਾ ਤਲਾਵਾਂ, ਰਾਜਸਥਾਨ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਡੇਰਾ ਬਾਬਾ ਬਾਲਕ ਨਾਥ ਧੂਰੀ ਜਿਲ੍ਹਾ ਸੰਗਰੂਰ ਉਕਤ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਮੋਟਰਸਾਈਕਲ ਪਲਸਰ ਬਿਨਾ ਨੰਬਰੀ ਰੰਗ ਕਾਲਾ ਦੇ ਕਾਬੂ ਆ ਸਕਦੇ ਹਨ। ਇਸ ਸੂਚਨਾ ਤੇ ਨਾਕਾਬੰਦੀ ਦੌਰਾਨ ਇਨ੍ਹਾਂ ਨੂੰ 500 ਗਰਾਮ ਅਫੀਮ ਸਮੇਤ ਗਿਰਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਦਾਖਾ ਤੋ ਏਐਸਆਈ ਪਹਾੜਾ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਤਾਜ ਸਿੰਘ ਵਾਸੀ ਦਰਹੇੜੀ ਥਾਣਾ ਅਮਲੋਹ ਫਤਿਹਗੜ ਸਾਹਿਬ ਅਤੇ ਗੁਰਪ੍ਰੀਤ ਸਿੰਘ ਵਾਸੀ ਵਾਸੀ ਬੁੱਗਾ ਕਲਾ ਥਾਣਾ ਅਮਲੋਹ ਜਿਲਾ ਫਤਿਹਗੜ ਸਾਹਿਬ ਅਫੀਮ ਵੇਚਣ ਦਾ ਕਾਰੋਬਰ ਕਰਦੇ ਹਨ। ਜੋ ਅੱਜ ਵੀ ਭਾਰੀ ਮਾਤਰਾ ਵਿੱਚ ਅਫੀਮ ਗਾਹਕਾ ਨੂੰ ਸਪਲਾਈ ਕਰਨ ਲਈ ਮੋਟਰਸਾਇਕਲ ਮਾਰਕਾ ਹੀਰੋ ਪਰ ਲੁਧਿਆਣਾ ਸਾਈਡ ਤੋਂ ਮੇਨ ਜੀ.ਟੀ ਰੋਡ ਰਾਹੀ ਮੁੱਲਾਪੁਰ ਜਗਰਾਉ ਨੂੰ ਆ ਰਹੇ ਹਨ। ਜੇਕਰ ਹੁਣੇ ਹੀ ਮੇਨ ਜੀ.ਟੀ ਰੋਡ ਆਈਟੀਬੀਪੀ ਬੱਦੋਵਾਲ ਨਾਕਾਬੰਦੀ ਕੀਤੀ ਜਾਵੇ ਤਾ ਉਕਤਾਨ ਦੋਨੋ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਮੋਟਰਸਾਇਕਲ ਨੰਬਰ ਉਕਤ ਪਰ ਕਾਬੂ ਆ ਸਕਦੇ ਹਨ। ਇਸ ਸੂਚਨਾ ਤੇ ਨਾਕਾਬੰਦੀ ਦੌਰਾਨ ਇਨ੍ਹਾਂ ਨੂੰ 500 ਗਰਾਮ ਅਫੀਮ ਸਮੇਤ ਗਿਰਫ਼ਤਾਰ ਕੀਤਾ ਗਿਆ।