ਫਰੀਦਕੋਟ (ਵਿਕਾਸ ਮਠਾੜੂ) ਕੋਟਕਪੂਰਾ ਗੋਲ਼ੀ ਕਾਂਡ ‘ਚ ਐਸਆਈਟੀ ਵੱਲੋਂ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਐਤਵਾਰ ਨੂੰ ਬਹਿਬਲ ਕਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤਕ ਕੇਸਰੀ ਮਾਰਚ ਕੱਢਿਆ ਗਿਆ। ਇਸ ਦੇ ਲਈ ਅੱਜ ਸਵੇਰੇ ਸਿੱਖ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਈ।
ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਵਿਖੇ ਸਵੇਰੇ ਵੱਡੀ ਗਿਣਤੀ ‘ਚ ਸਿੱਖ ਸੰਗਤ ਇਕੱਠੀ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਅਰਦਾਸ ਕਰਨ ਉਪਰੰਤ ਕਾਫਲਾ ਰਵਾਨਾ ਹੋਇਆ | ਇਸ ਦੌਰਾਨ ਵੱਡੀ ਗਿਣਤੀ ਵਿੱਚ ਕੇਸਰੀ ਝੰਡਿਆਂ ਨਾਲ ਸਜੇ ਵਾਹਨ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ। ਜਿੱਥੇ ਪਹੁੰਚਣ ‘ਤੇ ਧੰਨਵਾਦ ਅਤੇ ਅੱਗੇ ਦੀ ਲੜਾਈ ਲਈ ਬਲ ਬਖਸ਼ਣ ਲਈ ਅਰਦਾਸ ਕੀਤੀ ਜਾਵੇਗੀ।