ਅੰਮ੍ਰਿਤਸਰ (ਭੰਗੂ) ਪੰਜਾਬੀ ਫਿਲਮ ‘ਬੂਹੇ ਬਾਰੀਆਂ’ ਦੀ ਅਦਾਕਾਰਾ ਨੀਰੂ ਬਾਜਵਾ (Neeru Bajwa), ਲੇਖਕ ਜਗਦੀਪ ਸਿੰਘ ਤੇ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਸੋਮਵਾਰ ਸਵੇਰੇ ਜੱਜ ਪ੍ਰਭਜੋਤ ਕੌਰ ਦੀ ਅਦਾਲਤ ‘ਚ ਪੇਸ਼ ਹੋਏ। ਪਿਛਲੇ ਦਿਨੀਂ ਵਰਕ ਸਟੇਸ਼ਨ ਦੀ ਪੁਲਿਸ ਨੇ ਤਿੰਨਾਂ ਖਿਲਾਫ਼ ਐਸਐਸਸੀ ਐਸਸੀ ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਸੀ। ਕੇਸ ਦੀ ਕਾਰਵਾਈ ਕਰ ਰਹੇ ਐਡਵੋਕੇਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਵਾਸੀ ਸਿਮਰਨਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਕਤ ਫਿਲਮ ‘ਚ ਤਿੰਨੋਂ ਵਿਅਕਤੀਆਂ ਨੇ ਗੁਰੂ ਰਵਿਦਾਸ ਜੀ ਬਾਰੇ ਮਾੜੇ ਸ਼ਬਦ ਕਹੇ ਸਨ।
