ਫਾਜ਼ਿਲਕਾ, 9 ਮਈ (ਰਾਜ਼ਨ ਜੈਨ) : ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਦੇਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪਿੰਡ ਪੱਧਰ *ਤੇ ਸ਼ਿਕਾਇਤ ਨਿਵਾਰਨ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਅਧਿਕਾਰੀਆਂ ਵੱਲੋਂ ਪਿੰਡਾਂ ਵਿਖੇ ਪਹੁੰਚ ਕਰਕੇ ਲੋਕਾਂ ਦੀ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ 12 ਮਈ ਨੂੰ ਬਲਾਕ ਖੂਈਆਂ ਸਰਵਰ ਦੇ ਪਿੰਡ ਰਾਮਕੋਟ ਅਤੇ ਬਲਾਕ ਫਾਜ਼ਿਲਕਾ ਦੇ ਪਿੰਡ ਕਾਵਾਂ ਵਾਲੀ, 17 ਮਈ ਨੂੰ ਬਲਾਕ ਜਲਾਲਾਬਾਦ ਦੇ ਦਫਤਰ ਨਗਰ ਕੌਂਸਲ ਵਿਖੇ, 19 ਮਈ ਨੂੰ ਬਲਾਕ ਜਲਾਲਾਬਾਦ ਦੇ ਪਿੰਡ ਚੱਕ ਪੁੰਨਾਵਾਲਾ ਤੇ ਅਬੋਹਰ ਬਲਾਕ ਦੇ ਪਿੰਡ ਢਾਬਾ ਕੋਕਰੀਆਂ ਨੂੰ ਅਤੇ 26 ਮਈ ਨੂੰ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਦੇ ਪਿੰਡ ਚਾਹਲਾਂਵਾਲੀ ਤੇ ਬਲਾਕ ਖੂਈਆਂ ਸਰਵਾਰ ਦੇ ਪਿੰਡ ਨਿਹਾਲ ਖੇੜਾ ਵਿਖੇ ਅਧਿਕਾਰੀ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਹਲ ਕਰਨਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਬੰਧਤ ਪਿੰਡਾਂ ਦੇ ਵਸਨੀਕ ਆਪੋ—ਆਪਣੇ ਸ਼ਡਿਉਲ ਅਨੁਸਾਰ ਤੈਅ ਮਿਤੀ ਨੂੰ ਕੈਂਪ ਵਿਖੇ ਪੁਜੱਣ ਤੇ ਆਪਣੀ ਸਮੱਸਿਆ ਦਾ ਹਲ ਕਰਵਾਉਣ। ਇਹ ਕੈਂਪ ਸਵੇਰੇ 10:30 ਵਜੇ ਤੋਂ 1 ਵਜੇ ਲਗਾਇਆ ਜਾਵੇਗਾ।