ਹਲਕੇ ਦੇ ਪਿੰਡਾਂ ਤੇ ਕਸਬਿਆਂ ਦੇ ਵਿਕਾਸ ਲਈ ਵਚਨਬੱਧ ਹਾਂ – ਵਿਧਾਇਕ
ਗੁਰੂਸਰ ਸੁਧਾਰ , 12 ਮਈ (ਜਸਵੀਰ ਸਿੰਘ ਹੇਰਾਂ) ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਅੱਜ ਬਲਾਕ ਸੁਧਾਰ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਤੇ ਹੋਰਨਾਂ ਕੰਮਾਂ ਲਈ 40 ਲੱਖ ਰੁਪਏ ਦੇ ਗਰਾਂਟ ਚੈੱਕ ਭੇਟ ਕੀਤੇ ਗਏ। ਉਨ੍ਹਾਂ ਪਿੰਡ ਹਲਵਾਰਾ ਦੀ ਧਰਮਸ਼ਾਲਾ ਲਈ 6 ਲੱਖ, ਟੂਸਾ ਨੂੰ 5 ਲੱਖ ਛੱਪੜ ਦੀ ਸਫ਼ਾਈ ਲਈ, ਰੱਤੋਵਾਲ ਨੂੰ 5 ਲੱਖ, ਹਿੱਸੋਵਾਲ ਤੇ ਸੁਧਾਰ (ਪੱਤੀ ਗਿੱਲ) ਨੂੰ 6-6 ਲੱਖ ਰੁਪਏ ਗਲੀਆਂ ਨਾਲੀਆਂ ਲਈ,ਅੱਬੂਵਾਲ ਨੂੰ 6 ਲੱਖ ਗਲੀਆਂ ਨਾਲੀਆਂ ਤੇ 4 ਲੱਖ ਸਟੇਡੀਅਮ ਦਾ ਸ਼ੈੱਡ ਪਾਉਣ ਲਈ, ਨਵੀਂ ਆਬਾਦੀ ਅਕਾਲਗੜ੍ਹ, ਹੇਰਾਂ ਤੇ ਬੁਢੇਲ ਦੇ ਸਰਕਾਰੀ ਸਕੂਲਾਂ ਅੰਦਰ ਸ਼ੁੱਧ ਪਾਣੀ ਲਈ ਇਕ-ਇਕ ਲੱਖ ਰੁਪਏ ਦੇ ਚੈੱਕ ਸਬੰਧਿਤ ਗਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਭੇਟ ਕੀਤੇ ਗਏ।ਇਸ ਤੋਂ ਪਹਿਲਾਂ ਬਲਾਕ ਦਫ਼ਤਰ ਸੁਧਾਰ ਵਿਖੇ ਬੀ.ਡੀ.ਪੀ.ਓ. ਸਰਬਜੀਤ ਸਿੰਘ ਦੀ ਹਾਜ਼ਰੀ ਵਿਚ ਸਰਪੰਚਾਂ ਤੇ ਪੰਚਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇਕਿਹਾ ਕਿ ਉਹ ਹਲਕਾ ਰਾਏਕੋਟ ਦੇ ਪਿੰਡਾਂ ਤੇ ਕਸਬਿਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ, ਅੱਜ ਕੇਵਲ ਸ਼ੁਰੂਆਤ ਹੈ ਤੇ ਆਉਂਦੇ ਦਿਨਾਂ ਵਿਚ ਵਿਕਾਸ ਕਾਰਜਾਂ ਦੇ ਕੰਮਾਂ ਲਈ
ਪਿੰਡਾਂ ਨੂੰ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬਲਾਕ ਦੇ ਸਰਪੰਚਾਂ ਵਲੋਂ ਇਸ ਮੌਕੇ ਵਿਧਾਇਕ ਹਾਕਮ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ, ਬਲਾਕ ਸੁਧਾਰ ਪ੍ਰਧਾਨ ਰਮੇਸ਼ ਜੈਨ, ਪੀ.ਏ.ਕਮਲ ਸੁਖਾਣਾ, ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਸੀਨੀਅਰ ਆਗੂ ਬਲਜੀਤ ਬੱਲੀ, ਗੁਰਮਿੰਦਰ ਸਿੰਘ ਤੂਰ, ਸਰਪੰਚ ਸੁਖਵਿੰਦਰ ਸਿੰਘ ਨਵੀਂ ਅਬਾਦੀ ਅਕਾਗੜ੍ਹ,ਸਰਪੰਚ ਨਿਰਮਲ ਸਿੰਘ ਗੋਪੀ, ਸਰਪੰਚ ਰਵਿੰਦਰ ਸਿੰਘ ਅੱਬੂਵਾਲ, ਸਰਪੰਚ ਕੁਲਵੀਰ ਸਿੰਘ ਹੇਰਾਂ, ਪੰਚ ਰਜਿੰਦਰ ਸਿੰਘ, ਪੰਚ ਰਾਮ ਮੂਰਤੀ, ਮੇਜਰ ਨੰਦ ਸਿੰਘ ਗਿੱਲ ਸਮੇਤ ਹੋਰ ਪੰਚ-ਸਰਪੰਚ ਤੇ ਪਤਵੰਤੇ ਹਾਜ਼ਰ ਸਨ।