ਘਨੌਲੀ (ਅਸਵਨੀ) ਬੀਤੇ ਦਿਨੀ ਪਿੰਡ ਘਨੌਲੀ ਦੇ ਨਿਵਾਸੀਆਂ ਨੇ ਪਿੰਡ ਘਨੌਲੀ ਵਿਖੇ ਸਰਕਾਰੀ ਵਾਟਰ ਸਪਲਾਈ ਤੋਂ ਆ ਰਹੇ ਗੰਦੇ ਪਾਣੀ ਦੀ ਸਪਲਾਈ ਤੋਂ ਤੰਗ ਆ ਕੇ ਪਿੰਡ ਘਨੌਲੀ ਦੇ ਨਿਵਾਸੀਆਂ ਨੇ ਰੂਪਨਗਰ ਵਿਖੇ ਅਮਨਜੋਤ ਕੌਰ ਪੀਸੀਐੱਸ ਮੁੱਖ ਮੰਤਰੀ ਦੇ ਖੇਤਰੀ ਅਧਿਕਾਰੀ ਰੂਪਨਗਰ ਦੇ ਰਾਹੀਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ-ਪੱਤਰ ਭੇਜਿਆ। ਇਸ ਮੌਕੇ ਪਿੰਡ ਨਿਵਾਸੀਆਂ ਨੇ ਹੋਰ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਬੀਤੇ ਕੁੱਝ ਮਹੀਨਿਆਂ ਤੋਂ ਘਨੌਲੀ ਵਿਖੇ ਸਰਕਾਰੀ ਪਾਣੀ ਦੀ ਸਪਲਾਈ ਰਾਹੀਂ ਜੋ ਪਾਣੀ ਘਰਾਂ ‘ਚ ਪਹੁੰਚ ਰਿਹਾ ਹੈ। ਉਸ ‘ਚ ਮਿੱਟੀ ਘੁਲੀ ਹੋਈ ਹੁੰਦੀ ਹੈ ਤੇ ਗੰਧਲੇ ਪਾਣੀ ਦੇ ਰਾਹੀਂ ਮਿੱਟੀ ਵੀ ਆਉਂਦੀ ਹੈਂ। ਜਿਸ ਦੇ ਲਈ ਪਿੰਡ ਨਿਵਾਸੀਆਂ ਨੇ ਗ੍ਰਾਮ ਪੰਚਾਇਤ ਘਨੌਲੀ ਨੇ ਬਹੁਤ ਵਾਰ ਪ੍ਰਸ਼ਾਸਨ ਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਤੇ ਜਿਸ ਦੇ ਫਲਸਰੂਪ ਕੋਈ ਢੁਕਵਾਂ ਹੱਲ ਨਾਂ ਨਿਕਲਣ ਦੇ ਕਾਰਨ ਅਤੇ ਇਸ ਗੰਧਲੇ ਪਾਣੀ ਦੇ ਕਾਰਨ ਪਿੰਡ ‘ਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
ਜਿਸ ਦੇ ਲਈ ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਅਮਨਜੋਤ ਕੌਰ ਪੀਸੀਐੱਸ ਮੁੱਖ ਮੰਤਰੀ ਦੇ ਖੇਤਰੀ ਅਧਕਾਰੀ ਰੂਪਨਗਰ ਦੇ ਰਾਹੀ ਮੰਗ-ਪੱਤਰ ਸੌਂਪਿਆ ਗਿਆ ਤੇ ਮੌਜੂਦਾ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਕਿ ਕਿਵੇਂ ਪਿੰਡ ਨਿਵਾਸੀਆ ਨੂੰ ਗੰਧਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਗੰਧਲੇ ਪਾਣੀ ਕਰ ਕੇ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ ਤੇ ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਇਸ ਦਾ ਹੱਲ ਕਰਵਾਇਆ ਜਾਵੇ ਤੇ ਪਿੰਡ ਨਿਵਾਸੀਆ ਨੂੰ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇ।