ਤਪਾ ਮੰਡੀ(ਰੋਹਿਤ ਗੋਇਲ)ਆਮ ਆਦਮੀ ਪਾਰਟੀ ਦੀ ਜਲੰਧਰ ਜ਼ਿਮਨੀ ਚੋਣ ‘ਚ ਹੋਈ ਜਿੱਤ ਦੀ ਖੁਸ਼ੀ ‘ਚ ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਅਗਵਾਈ ‘ਚ ਸਮੂਹ ਵਰਕਰਾਂ ਨੇ ਪਾਰਟੀ ਦਫ਼ਤਰ ਵਿਖੇ ਇਕੱਠੇ ਹੋ ਕੇ ਮਠਿਆਈ ਵੰਡੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜਲੰਧਰ ਜਿਮਨੀ ਚੋਣ ‘ਚ ਲੋਕਾਂ ਨੇ ਇਕ ਇਮਾਨਦਾਰ ਪਾਰਟੀ ਨੂੰ ਜੋ ਫ਼ਤਵਾ ਦਿੱਤਾ ਹੈ,ਇਹ ਉਨ੍ਹਾਂ ਦੀ ਆਪਣੀ ਜਿੱਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਸਾਬਤ ਕਰਦੀ ਹੈ ਕਿ ਜਦੋਂ ਲੋਕ ਲਹਿਰ ਚੱਲਦੀ ਹੈ ਤਾਂ ਵੱਡੇ ਵੱਡੇ ਥੰਮ੍ਹ ਡਿਗ ਜਾਂਦੇ ਹਨ, ਜੋ ਇਸ ਚੋਣ ਨਤੀਜਿਆਂ ਨੇ ਸਾਬਤ ਕਰ ਕੇ ਰੱਖ ਦਿੱਤਾ ਹੈ। ਇਸ ਮੌਕੇ ਸਮੁੱਚੇ ਪਾਰਟੀ ਵਰਕਰਾਂ ਨੇ ਜਿੱਤ ਦੀ ਖੁਸ਼ੀ ‘ਚ ਸਮੁੱਚੀ ਲੀਡਰਸ਼ਿਪ ਤੇ ਹਲਕਾ ਵਿਧਾਇਕ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਤੇਜਿੰਦਰ ਸਿੰਘ ਿਢੱਲਵਾਂ ਤੇ ਨਰਾਇਣ ਸਿੰਘ ਪੰਧੇਰ, ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਟਰੱਕ ਯੂਨੀਅਨ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਹੈਰੀ ਧਾਲੀਵਾਲ, ਐਡਵੋਕੇਟ ਗੁਰਪ੍ਰਰੀਤ ਸਿੰਘ ਚੈਰੀ ਿਢੱਲਵਾਂ, ਜਸਵਿੰਦਰ ਚੱਠਾ, ਕਾਲਾ ਚੱਠਾ, ਜੱਸੀ ਪੁਰਬਾ, ਸੁਰਿੰਦਰ ਸਿੰਘ, ਅਮਨ ਸਿੱਧੂ, ਬਲਜੀਤ ਬਾਸੀ, ਕੁਲਵਿੰਦਰ ਚੱਠਾ, ਮਨੀਸ਼ ਗਰਗ, ਪ੍ਰਗਟ ਸਿੰਘ, ਰਿੰਕਾ ਮੋਬਾਇਲਾਂ ਵਾਲਾ, ਰੇਸ਼ਮ ਬੱਲੋਕੇ, ਕੌਂਸਲਰ ਹਰਦੀਪ ਸਿੰਘ ਪੋਪਲ, ਕੌਂਸਲਰ ਧਰਮਪਾਲ ਸ਼ਰਮਾ, ਸੰਦੀਪ ਕੁਮਾਰ, ਸਿੰਦਰ ਸਿੰਘ ,ਰਾਜੂ ਚੰਚਲ ਆਦਿ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।