ਫਤਹਿਗੜ੍ਹ ਸਾਹਿਬ , 13 ਮਈ ( ਬੌਬੀ ਸਹਿਜਲ) -ਜਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਵੱਲੋਂ ਦੱਸਿਆ ਗਿਆ ਕਿ ਮਿਤੀ 12 ਮਈ 2023 ਨੂੰ ਬਾਲ ਭਲਾਈ ਕਮੇਟੀ ਫਤਹਿਗੜ੍ਹ ਸਾਹਿਬ ਨੂੰ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਗੁੰਮਸ਼ੁਦਾ ਹੋਏ ਬੱਚੇ ਬਾਰੇ ਸੂਚਨਾ ਪ੍ਰਾਪਤ ਹੋਈ। ਉਹਨਾਂ ਦੱਸਿਆ ਕਿ ਬੱਚੇ ਦੇ ਦੱਸਣ ਅਨੁਸਾਰ ਉਸਦਾ ਨਾਮ ਨਵਨੀਤ ਪੁੱਤਰ ਦਲੀਪ ਸ਼ਰਮਾ ਵਾਸੀ ਮੋਹਣੀਆ ਜਿਲ੍ਹਾ ਸਹਾਰਸਾ ਬਿਹਾਰ ਉਮਰ 10-12 ਸਾਲ ਹੈ। ਬਿਹਾਰ ਤੋਂ ਬੱਚਾ ਕੰਮ ਦੇ ਸਬੰਧ ਵਿੱਚ ਵਿਸ਼ਾਲ ਨਾਮ ਦੇ ਵਿਅਕਤੀ ਨਾਲ ਆਇਆ ਸੀ। ਜੋ ਵਿਸ਼ਾਲ ਕੋਲੋ ਵਿਛੜ ਗਿਆ ਹੈ। ਬੱਚੇ ਦਾ ਰੰਗ ਸਾਵਲਾ, ਅੱਖਾਂ ਦਾ ਰੰਗ ਕਾਲਾ, ਸਰੀਰ ਪਤਲਾ, ਕੱਦ ਲਗਭਗ 4.5 ਫੁੱਟ ਅਤੇ ਛੋਟੇ ਕੱਟੇ ਹੋਏ ਵਾਲ ਹਨ। ਬੱਚੇ ਦੀ ਡੀ.ਡੀ.ਆਰ ਕੱਟੀ ਜਾ ਚੁੱਕੀ ਹੈ। ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਇਸ ਬੱਚੇ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਸਿੱਧੇ ਤੌਰ ‘ਤੇ ਜਾਂ ਟੈਲੀਫੋਨ ਨੰ. 99143-10010 ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਜੋ ਇਸ ਬੱਚੇ ਨੂੰ ਉਸਦੇ ਮਾਪਿਆਂ ਤੱਕ ਪਹੁੰਚਾਇਆਂ ਜਾ ਸਕੇ।