ਹੁਸ਼ਿਆਰਪੁਰ, 18 ਮਈ (ਲਿਕੇਸ਼ ਸ਼ਰਮਾ) : ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸਟ ਅਤੇ ਜਲ ਸ਼ਕਤੀ ਕੇਂਦਰ, ਹੁਸ਼ਿਆਰਪੁਰ ਵਲੋਂ ਲੁਧਿਆਣਾ ਬੇਵਰੇਜਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ‘ਜਲ ਕੁਸ਼ਲ ਖੇਤੀ’ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਪਿੰਡ ਮਹਿਲਾਂਵਾਲੀ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਲੁਧਿਆਣਾ ਬੇਵਰੇਜਜ਼ ਪ੍ਰਾਈਵੇਟ ਲਿਮਟਿਡ ਦੇ ਡੀਜੀਐਮ ਸੁਰੇਸ਼ ਕੁਮਾਰ ਅਰੋੜਾ ਸਨ। ਡਾ. ਚਮਨ ਲਾਲ ਵਸ਼ਿਸ਼ਟ (ਸੇਵਾਮੁਕਤ ਡਿਪਟੀ ਡਾਇਰੈਕਟਰ, ਖੇਤੀਬਾੜੀ), ਰਮਨਦੀਪ ਸਿੰਘ (ਭੂਮੀ ਸੰਭਾਲ ਅਫ਼ਸਰ) ਅਤੇ ਵਰੁਣ ਚੌਧਰੀ (ਸਹਾਇਕ ਇੰਜੀ. ਟਿਊਬਵੈੱਲ)। ਨੇ ਆਪੋ-ਆਪਣੇ ਵਿਭਾਗਾਂ ਦੀਆਂ ਵੱਖ-ਵੱਖ ਸਕੀਮਾਂ ਅਤੇ ਖੇਤੀਬਾੜੀ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਪਾਣੀ ਦੀ ਸੰਭਾਲ ਵਿੱਚ ਮਦਦ ਕਰਦੇ ਹਨ। ਇਨ੍ਹਾਂ ਤਰੀਕਿਆਂ ਵਿੱਚ ਕਿ ਝੋਨੇ ਦੀ ਕਾਸ਼ਤ ਦੀ ਏ.ਐੱਸ.ਆਰ ਵਿਧੀ, ਟਿਊਬਵੈੱਲ ਪ੍ਰਬੰਧਨ ਅਤੇ ਭੂਮੀ ਸੰਭਾਲ ਵਿਭਾਗ ਦੀਆਂ ਸਕੀਮਾਂ ਜਿਵੇਂ ਕਿ ਤੁਪਕਾ ਅਤੇ ਸਪ੍ਰਿੰਕਲਰ ਸਿਸਟਮ ਆਦਿ ਸ਼ਾਮਿਲ ਸਨ। ਇਸ ਮੌਕੇ ਪੀਜੇਆਰਐਮ ਫੋਰਸ ਟਰੱਸਟ ਦੇ ਡਾਇਰੈਕਟਰ ਸੰਜੀਵ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੀ ਉਥੇ ਮੌਜੂਦ ਸੀ। ਟੀਮ ਵਲੋਂ ਇਸ ਮੌਕੇ ਵਰਕਸ਼ਾਪ ਦਾ ਪ੍ਰਬੰਧਨ ਵੀ ਕੀਤਾ।