ਜਗਰਾਉਂ, 19 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਐਸ.ਐਸ.ਪੀ. ਨਵਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਟੈ੍ਰਫਿਕ ਨਿਯਮਾਂ ਸੰਬੰਧੀ ਇਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੇ ਸਪਰਿੰਗ ਡਿਊ ਪਬਲਿਕ ਸਕੂਲ, ਜਗਰਾਉਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੀਲ੍ਹਾਂ, ਸ੍ਰੀ ਗੁਰੁੂਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਅਤੇ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਬਾ-ਕਮਾਲ ਪੇਂਟਿੰਗ ਬਣਾਈਆਂ ਗਈਆਂ ਜੋ ਕਿ ਕਾਬਲ-ਏ-ਤਾਰੀਫ ਸਨ ਜਿਹਨਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਹਨਾਂ ਤੋਂ ਇਲਾਵਾ ਪੰਜ ਕੌਨਸੋਲੇਸ਼ਨ ਇਨਾਮ ਵੀ ਦਿੱਤੇ ਗਏ। ਮੁੱਖ ਮਹਿਮਾਨ ਵੱਜੋਂ ਪਹੁੰਚੇ ਹਰਿੰਦਰਪਾਲ ਸਿੰਘ ਪਰਮਾਰ ਐਸ.ਪੀ.ਆਈ ਅਤੇ ਉਹਨਾਂ ਦੀ ਟੀਮ ਵਿਚ ਗੁਰਬਿੰਦਰ ਸਿੰਘ ਡੀ.ਐਸ.ਪੀ ਟੈ੍ਰਫਿਕ, ਟੈਗ਼੍ਰਫਿਕ ਇੰਨਚਾਰਜ ਕੁਲਵਿੰਦਰ ਸਿੰਘ, ਹਰਿੰਦਰਪਾਲ ਸਿੰਘ ਏ.ਐਸ.ਆਈ, ਨਾਵਲ ਕਿਸ਼ੋਰ ਕੌੜਾ ਨੇ ਆਪੋ-ਆਪਣੇ ਵਿਚਾਰ ਦਿੱਤੇ। ਐਜ਼ੂਕੇਸ਼ਨ ਸੈੱਲ ਤੇ ਮੁੱਖ ਮਹਿਮਾਨ ਨੇ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨਾ ਵਿਦਿਆਰਥੀ ਜੀਵਨ ਲਈ ਪਹਿਲ ਕਦਮੀ ਦੱਸਿਆ। ਉਹਨਾਂ ਕਿਹਾ ਕਿ ਅਸੀਂ ਅੱਜ ਦੀ ਪੀੜ੍ਹੀ ਤੋਂ ਸ਼ੁਰੂਆਤ ਕਰਾਂਗੇ ਤਾਂ ਹੀ ਭਵਿੱਖ ਵਿਚਲੀਆਂ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ ਤੇ ਨਿਯਮਾਂ ਸੰਬੰਧੀ ਗੱਲਬਾਤ ਵੀ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ;ਅਮਰਜੀਤ ਕੌਰ ਨਾਜ਼ ਨੇ ਮੁੱਖ ਮਹਿਮਾਨ, ਉਹਨਾਂ ਦੀ ਟੀਮ ਅਤੇ ਐਸ.ਐਸ.ਪੀ ਸਾਹਿਬ ਦਾ ਸਕੂਲ ਆਉਣ ਤੇ ਨਿਰਦੇਸ਼ਕ ਉਪਰਾਲੇ ਕਰਨ ਤੇ ਧੰਨਵਾਦ ਕਰਦੇ ਕਿਹਾ ਕਿ ਅੱਜ ਅਸੀਂ ਸੜਕੀ ਦੁਰਘਟਨਾਵਾਂ ਰਾਹੀਂ ਮਨੁੱਖੀ ਜ਼ਿੰਦਗੀਆਂ ਦਾ ਘਾਣ ਹੁੰਦੇ ਦੇਖ ਰਹੇ ਹਾਂ। ਜਿਸ ਵਿਚ ਮਨੁੱਖ ਵੱਲੋਂ ਕੀਤੀ ਜਾ ਰਹੀ ਉਲੰਘਣਾ ਮੁੱਖ ਭੂਮਿਕਾ ਨਿਭਾਉਂਦੀ ਆ ਰਹੀ ਹੈ। ਅੱਜ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਬੱਚਿਆਂ ਵਿਚ ਜਾਗ੍ਰਿਤੀ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਕਦਮ ਹਨ। ਇਸ ਨਾਲ ਬੱਚੇ ਜੋ ਸਾਧਨਾਂ ਦੀ ਵਰਤੋਂ ਕਰ ਰਹੇ ਹਨ ਉਹਨਾਂ ਅੰਦਰ ਟੈ੍ਰਫਿਕ ਨਿਯਮਾਂ ਸੰਬੰਧੀ ਜਾਗ੍ਰਿਤੀ ਆਵੇਗੀ ਤੇ ਉਹ ਆਪਣੇ ਜੀਵਨ ਨੂੰ ਸੁਰੱਖਿਅਤ ਕਰ ਸਕਣਗੇ। ਇੱਥੋਂ ਸਿੱਖੇ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਵਿਦੇਸ਼ਾਂ ਦੀ ਧਰਤੀ ਤੇ ਪੜ੍ਹਨ ਜਾਣ ਵਾਲੇ ਵਿਦਿਆਰਥੀ ਇਸ ਤੋਂ ਸਿੱਖਿਆ ਲੈ ਕੇ ਉਹਨਾਂ ਦੇਸ਼ਾਂ ਵਿਚ ਵੀ ਸੁਰੱਖਿਅਤ ਰਹਿ ਸਕਣਗੇ। ਇਸ ਮੌਕੇ ਪਹੁੰਚੇ ਸਾਰੇ ਮਹਿਮਾਨਾਂ ਦਾ ਮਾਣ-ਸਤਿਕਾਰ ਕੀਤਾ ਗਿਆ ਅਤੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਮਨੁੱਕੀ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਉਪਰਾਲਾ ਦੱਸਿਆ।