Home ਪਰਸਾਸ਼ਨ “ਮੇਰੀ ਲਾਈਫ ਮੇਰਾ ਸਵੱਛ ਸਹਿਰ”ਮੁਹਿੰਮ ਅਧੀਨ ਕੀਤਾ ਜਾਗਰੂਕ

“ਮੇਰੀ ਲਾਈਫ ਮੇਰਾ ਸਵੱਛ ਸਹਿਰ”ਮੁਹਿੰਮ ਅਧੀਨ ਕੀਤਾ ਜਾਗਰੂਕ

70
0


ਜਗਰਾਓ, 23 ਮਈ ( ਲਿਕੇਸ਼ ਸ਼ਰਮਾਂ, ਰੋਹਿਤ ਗੋਇਲ )-“ਮੇਰੀ ਲਾਈਫ ਮੇਰਾ ਸਵੱਛ ਸਹਿਰ” ਮੁਹਿੰਮ ਅਧੀਨ ਵਧੀਕ ਡਿਪਟੀ ਕਮਿਸਨਰ ਲੁਧਿਆਣਾ ਦੇ ਦਿਸਾ ਨਿਰਦੇਸਾ ਅਨੁਸਾਰ ਕਾਰਜ ਸਾਧਕ ਅਫਸਰ ਹਰਨਿੰਦਰ ਸਿੰਘ ਦੀ ਅਗਵਾਈ ਹੇਠ ਸੈਨੀਟੇਸ਼ਨ ਬ੍ਰਾਚ ਵੱਲੋਂ ਸ਼ਹਿਰ ਵਾਸੀਆ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ। ਜਿਸ ਵਿਚ ਕਿਹਾ ਗਿਆ ਕਿ ਸ਼ਹਿਰ ਵਾਸੀ ਆਪਣੇ ਵਰਤੇ ਗਏ ਸਮਾਨ ਜਿਵੇਂ ਕਿ ਕੱਪੜੇ, ਜੁੱਤੀਆਂ-ਚੱਪਲਾਂ, ਬੈਗ, ਖਿਡੌਣੇ, ਕਿਤਾਬਾਂ ਅਤੇ ਹੋਰ ਸਟੇਸ਼ਨਰੀ, ਇਲੈਕਟ੍ਰੋਨਿਕਸ ਆਈਟਮਾਂ, ਭਾਂਡੇ-ਡੱਬੇ, ਗੱਦੇ-ਸਰਹਾਣੇ, ਫਰਨੀਚਰ ਆਦਿ ਆਰ.ਆਰ.ਆਰ ਕੇਂਦਰਾਂ ਵਿੱਚ ਜਮ੍ਹਾਂ ਕਰਵਾ ਸਕਣਗੇ। ਕੋਈ ਵੀ ਲੋੜਵੰਦ ਵਿਅਕਤੀ ਇਨ੍ਹਾਂ ਵਸਤਾਂ ਨੂੰ ਮੁਫ਼ਤ ਵਿਚ ਲੈ ਸਕੇਗਾ ਅਤੇ ਬਾਕੀ ਵਸਤੂਆਂ ਨੂੰ ਰੀਸਾਈਕਲ ਕੀਤਾ ਜਾਵੇਗਾ ਅਤੇ ਸੀ.ਐਫ.ਸੀਮਾ ਵੱਲੋਂ ਗੂਰੂ ਘਰ ਤੇ ਮੰਦਿਰਾ ਵਿੱਚ ਜਾਕੇ ਇਸ ਮੁਹਿੰਮ ਸੰਬੰਧੀ ਦੱਸਿਆ ਗਿਆ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਆਪਣਾ ਆਲਾ ਦੁਆਲਾ ਸਾਫ ਸੁੱਥਰਾ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਅਤੇ ਇਸ ਤੋਂ ਇਵਾਲਾ ਗੂਰੂ ਘਰ ਤੇ ਮੰਦਿਰਾ ਵਿਚ ਸੰਗਤ ਨੂੰ ਮੌਕੇ ਅਪੀਲ ਕੀਤੀ ਗਈ ਕਿ ਹਮੇਸ਼ਾ ਸਟੀਲ ਦੇ ਬਰਤਨ ਭੰਡਾਰ ਦਾ ਹੀ ਪ੍ਰਯੋਗ ਕੀਤਾ ਜਾਵੇ ਅਤੇ ਮੋਕੇ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਲਈ ਲਈ ਅਪੀਲ ਕੀਤੀ ਅਤੇ ਇਹਨਾਂ ਦੇ ਨੁਕਸਾਰ ਬਾਰੇ ਦੱਸਿਆ ਗਿਆ। ਇਸ ਮੌਕੇ ਨਰਿੰਦਰ ਕਲਰਕ ,ਗਗਨਦੀਪ ਖੁੱਲਰ ਕਲਰਕ ਮੋਟੀਵੇਟਰ, ਗਗਨਦੀਪ ਸਿੰਘ ਧੀਰ, ਗੁਰਦੀਪ ਸਿੰਘ, ਮਨੀ, ਸਰਬਜੀਤ ਕੌਰ ਹਾਜ਼ਰ ਸਨ ।

LEAVE A REPLY

Please enter your comment!
Please enter your name here