Home Education ਸਰਕਾਰੀ ਸਮਾਰਟ ਸਕੂਲ (ਲੜਕੇ) ਦਾ ਬਾਰ੍ਹਵੀਂ ਜਮਾਤ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਸਮਾਰਟ ਸਕੂਲ (ਲੜਕੇ) ਦਾ ਬਾਰ੍ਹਵੀਂ ਜਮਾਤ ਨਤੀਜਾ ਸ਼ਾਨਦਾਰ ਰਿਹਾ

35
0

ਜਗਰਾਉ(ਰਾਜਨ ਜੈਨ)ਸ਼ਹਿਰ ਦੇ ਨਾਮਵਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਜਗਰਾਉਂ ਦਾ ਪੰਜਾਬ ਸ ਕੂਲ ਸਿੱਖਿਆ ਬੋਰਡ ਦਾ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਤੇ ਸਕੂਲ ਸਟਾਫ ਦੀ ਯੋਗ ਅਗਵਾਈ ਹੇਠ ਸਾਇੰਸ ਗਰੁੱਪ ‘ਚ 29 ਵਿਦਿਆਰਥੀਆਂ, ਕਾਮਰਸ ਗਰੁੱਪ ਚ 37 ਵਿਦਿਆਰਥੀਆਂ, ਵੋਕੇਸ਼ਨਲ ਗਰੁੱਪ ਵਿੱਚ 30 ਵਿਦਿਆਰਥੀਆਂ ਤੇ ਆਰਟਸ ਗਰੁੱਪ ‘ਚ ਕੁੱਲ 95 ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੀ ਪ੍ਰੀਖਿਆ ਵਧੀਆ ਨੰਬਰ ਲੈ ਕੇ ਪਾਸ ਕੀਤੀ। ਸਾਇੰਸ ਗਰੁੱਪ ‘ਚ ਭਵਨਿੰਦਰ ਸਿੰਘ ਨੇ ਪਹਿਲਾ, ਸੁਖਪ੍ਰੀਤ ਸਿੰਘ ਦੂਜਾ ਤੇ ਯੁਵਰਾਜ ਸਿੰਘ ਨੇ ਤੀਜਾ ਸਥਾਨ, ਕਾਮਰਸ ਗਰੁੱਪ ‘ਚ ਵਿਸ਼ਵਪ੍ਰੀਤ ਸਿੰਘ ਨੇ ਪਹਿਲਾ, ਹਰਜੀਤ ਸਿੰਘ ਨੇ ਦੂਜਾ ਤੇ ਸੁਰਿੰਦਰ ਸਿੰਘ ਨੇ ਤੀਜਾ ਸਥਾਨ, ਵੋਕੇਸ਼ਨਲ ਗਰੁੱਪ ‘ਚ ਸਿਮਰਨਜੀਤ ਸਿੰਘ ਨੇ ਪਹਿਲਾ, ਮਨਕੀਰਤ ਸਿੰਘ ਨੇ ਦੂਜਾ ਤੇ ਹਰਦੀਪ ਸਿੰਘ ਤੀਜਾ ਸਥਾਨ ਅਤੇ ਆਰਟਸ ਗਰੁੱਪ ‘ਚ ਪ੍ਭਪ੍ਰੀਤ ਨੇ ਪਹਿਲਾ, ਅਮ੍ਰਿਤਪਾਲ ਸਿੰਘ ਨੇ ਦੂਜਾ ਤੇ ਅਭੀਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਟਾਫ ਦੀ ਮਿਹਨਤ ਸਦਕਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ-ਪ੍ਤੀਸ਼ਤ ਰਿਹਾ , ਜੋ ਕਿ ਸ਼ਹਿਰ ਲਈ ਮਾਨ ਵਾਲੀ ਗੱਲ ਹੈ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਕਿਹਾ ਕਿ ਭਵਿੱਖ ‘ਚ ਹੋਰ ਵੀ ਮਿਹਨਤ ਕੀਤੀ ਜਾਵੇਗੀ ਤਾਂ ਜੋ ਸਿੱਖਿਆ ਦੇ ਖੇਤਰ ‘ਚ ਸ਼ਹਿਰ ਦਾ ਮਿਸਾਲੀ ਨਾ ਬਣੋ।ਪ੍ਰਿੰਸੀਪਲ ਜੀ ਨੇ ਵਿਸ਼ੇਸ਼ ਤੌਰ ਤੇ ਰਿਟਾਇਰਡ ਲੈਕਚਰਾਰ ਸ਼੍ਰੀਮਤੀ ਵੀਰਪਾਲ ਕੌਰ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਸਵਾਰਥ ਤੋਂ ਵਿੱਦਿਆ ਦਾ ਦਾਨ ਬਖਸ਼ਿਆਂ I ਇਸ ਮੌਕੇ ਨਿਰਮਲ ਕੌਰ, ਪੁਸ਼ਮਿੰਦਰ ਕੌਰ, ਰਣਜੀਤ ਸਿੰਘ, ਅਮਨਪ੍ਰੀਤ ਸਿੰਘ,ਮਹਿੰਦਰਪਾਲ ਸਿੰਘ, ਡਾ: ਹਰਸਿਮਰਤ ਕੌਰ, , ਤੀਰਥ ਸਿੰਘ,ਰਸ਼ਪਾਲ ਕੌਰ,ਮਨਜਿੰਦਰ ਕੌਰ,ਰਣਜੀਤ ਸਿੰਘ,ਮਨਮੋਹਨ ਕੌਰ ਰਾਜੀਵ ਦੂਆ, ਅਨੂ ਗਰੋਵਰ, ਯਸ਼ੂ ਬਾਲਾ, ਮਾਸਟਰ ਰਾਮ ਕੁਮਾਰ, ਪ੍ਰਭਾਤ ਕਪੂਰ,ਰੰਜੀਵ ਕੁਮਾਰ ਤੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

LEAVE A REPLY

Please enter your comment!
Please enter your name here