ਜਗਰਾਉਂ, 27 ਮਈ ( ਭਗਵਾਨ ਭੰਗੂ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਜਮਾਤ ਦਸਵੀਂ ਦੇ ਨਤੀਜਿਆਂ ਵਿੱਚੋਂ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ• ਸੈ• ਸਕੂਲ ਜਗਰਾਉਂ ਦਾ ਨਤੀਜਾ ਸ਼ਾਨਦਾਰ ਰਿਹਾ।ਜਮਾਤ ਦਸਵੀਂ ਵਿਚੋ ਨਵਜੋਤ ਨੇ 92.46 % ਅੰਕ ਲੈ ਕੇ ਪਹਿਲਾ ਦਰਜਾ, ਸੰਚਿਤਾ ਨੇ 88.92 % ਅੰਕ ਲੈ ਕੇ ਦੂਸਰਾ ਦਰਜਾ ਅਤੇ ਪ੍ਰਭਲੀਨ ਨੇ 87.38 % ਅੰਕ ਲੈ ਕੇ ਤੀਸਰਾ ਦਰਜਾ ਪ੍ਰਾਪਤ ਕੀਤਾ ।ਜਮਾਤ ਦੇ ਬਾਕੀ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ । ਸਾਰੀ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ।ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਸੰਰੱਖਿਅਕ ਰਵਿੰਦਰ ਸਿੰਘ ਵਰਮਾ , ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ,ਮੈਂਬਰ ਦਰਸ਼ਨ ਲਾਲ ਸ਼ਮੀ ,ਪ੍ਰਿੰਸੀਪਲ ਨੀਲੂ ਨਰੂਲਾ ਅਤੇ ਰਵਿੰਦਰ ਗੁਪਤਾ ਨੇ ਬੱਚਿਆਂ ਤੇ ਮਾਤਾ-ਪਿਤਾ ਨੂੰ ਵਧਾਈਆਂ ਦਿੰਦਿਆ ਤੇ ਮੂੰਹ ਮਿੱਠਾ ਕਰਵਾਉਂਦਿਆਂ ਭਵਿੱਖ ਵਿਚ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।