Home crime ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 2...

ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 2 ਜ਼ਖ਼ਮੀ

65
0


ਟਾਂਡਾ ਉੜਮੁੜ (ਬਿਊਰੋ)-ਜਲੰਧਰ-ਪਠਾਨਕੋਟ ਹਾਈਵੇ ’ਤੇ ਅੱਜ ਦੁਪਹਿਰ ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਾਹਨ ਚਾਲਕ ਦੀ ਮੌਤ ਹੋ ਗਈ ਹੈ | ਹਾਦਸਾ ਦੁਪਹਿਰ 3.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਤਲਵਾੜਾ ਵੱਲ ਜਾ ਰਿਹਾ ਛੋਟਾ ਹਾਥੀ ਵਾਹਨ ਕਿਸੇ ਟਰੱਕ ’ਚ ਪਿੱਛੇ ਟਕਰਾਉਣ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਇਸ ਦੌਰਾਨ ਵਾਹਨ ਚਾਲਕ ਰਾਕੇਸ਼ ਕੁਮਾਰ ਪੁੱਤਰ ਦਲੀਪ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਬਾਦਲ ਕੁਮਾਰ ਪੁੱਤਰ ਰਾਮ ਸਿੰਘ ਅਤੇ ਮਨੋਜ ਕੁਮਾਰ ਪੁੱਤਰ ਸੁਨੀਲ ਪਾਟਿਲ ਜ਼ਖ਼ਮੀ ਹੋ ਗਏ |ਹਾਦਸੇ ਦਾ ਸ਼ਿਕਾਰ ਹੋਏ ਇਹ ਲੋਕ ਮੂਲ ਰੂਪ ’ਚ ਬਿਹਾਰ ਵਾਸੀ ਹਨ ਅਤੇ ਕਪੂਰਥਲਾ ਰਹਿ ਕੇ ਕਬਾੜ ਦਾ ਕੰਮ ਕਰਦੇ ਹਨ | ਅੱਜ ਵੀ ਇਹ ਗੱਤਾ ਆਦਿ ਸਾਮਾਨ ਲੈ ਕੇ ਤਲਵਾੜਾ ਨਜ਼ਦੀਕ ਕਿਸੇ ਕਬਾੜੀਏ ਕੋਲ ਜਾ ਰਹੇ ਸਨ ਕਿ ਰਾਹ ’ਚ ਹਾਦਸੇ ਦਾ ਸ਼ਿਕਾਰ ਹੋ ਗਏ | ਹਾਦਸਾ ਕਿਨ੍ਹਾਂ ਹਾਲਾਤ ਵਿਚ ਹੋਇਆ, ਟਾਂਡਾ ਪੁਲਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here