ਜਗਰਾਉਂ, 14 ਫਰਵਰੀ ( ਮੋਹਿਤ ਜੈਨ)-ਲਾਜਪਤ ਰਾਏ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਦੀ ਮੈਨੇਜਮੇਂਟ ਕਮੇਟੀ ਵੱਲੋਂ ਨਵੇਂ ਚੁਣੇ ਪ੍ਰਧਾਨ ਸੁਨੀਲ ਗੁਪਤਾ ਅਤੇ ਸੰਸਥਾ ਦੇ ਸਰਪ੍ਰਸਤ ਸੁਰੇਸ਼ ਗੁਪਤਾ ਦੀ ਯੋਗ ਅਗਵਾਈ ਵਿੱਚ ਇੱਕ ਮੀਟਿੰਗ ਹੋਈ। ਕਮੇਟੀ ਵਿੱਚ ਤਿੰਨ ਨਵੇਂ ਮੈਂਬਰ ਨਵੀਨ ਗੋਇਲ, ਧੀਰਜ ਕੁਮਾਰ ਵਰਮਾ, ਸੰਜੀਵ ਗੁਪਤਾ ਨੂੰ ਸ਼ਾਮਲ ਕੀਤਾ ਗਿਆ। ਇਸ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਨਵੀਨ ਗੋਇਲ ਤੇ ਧੀਰਜ ਕੁਮਾਰ ਵਰਮਾ ਵੱਲੋਂ ਸਮਾਜ ਪ੍ਰਤੀ ਸਮਾਜ ਸੇਵਾ ਦੇ ਕੰਮ ਨਿਰੰਤਰ ਕੀਤੇ ਜਾ ਰਹੇ ਕੰਮਾਂ ਅਤੇ ਇਨ੍ਹਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਮੈਨਜਮੈਂਟ ਕਮੇਟੀ ਵਿੱਚ ਲਿਆ ਗਿਆ। ਉਨ੍ਹਾਂ ਵੱਲੋਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜੂ ਗਰੋਵਰ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਸਕੂਲ ਨੂੰ ਉੱਚਾ ਚੁੱਕਣ ਲਈ ਹਰ ਪੱਖੋਂ ਸਹਾਇਤਾ ਕੀਤੀ ਜਾਵੇਗੀ। ਮੀਟਿੰਗ ਵਿੱਚ ਮੈਨੇਜਰ ਮੁਕੇਸ਼ ਮਲਹੋਤਰਾ, ਸੈਕਟਰੀ ਵਿਕਾਸ ਮਲਹੋਤਰਾ, ਵਿੱਦਿਆ ਮਾਹਰ ਡਾਕਟਰ ਪ੍ਰੇਮ ਪ੍ਰਕਾਸ਼, ਸੁਧੀਰ ਗੋਇਲ, ਰਾਜਨ ਮਲਹੋਤਰਾ, ਵਿਨੋਦ ਕੁਮਾਰ ਢੰਡ, ਰਾਜੀਵ ਢੰਡ, ਅਮਿਤ ਗੁਪਤਾ ਸ਼ਾਮਲ ਹੋਏ।
