ਜਗਰਾਉਂ, 13 ਫਰਵਰੀ ( ਰਾਜਨ ਜੈਨ)-ਸਿਵਲ ਹਸਪਤਾਲ ਜਗਰਾਉਂ ਵਿਖੇ , ਏ.ਡੀ.ਸੀ. ਜਗਰਾਉਂ ਅਮਿਤ ਸਰੀਨ ਵੱਲੋਂ ਅਚਾਨਕ ਦੌਰਾ ਕੀਤਾ ਗਿਆ।ਉਹਨਾਂ ਨੇ ਸਾਰੇ ਹਸਪਤਾਲ ਦਾ ਨਿਰੀਖਣ ਕੀਤਾ , ਜਿਸ ਵਿੱਚ ਉਹਨਾਂ ਨੇ ਐਮਰਜੈਂਸੀ , ਓ.ਪੀ.ਡੀ. ਲੈਬੋਰਟਰੀ ਤੇ ਨਵੇਂ ਬਣੇ ਜੱਚਾ-ਬੱਚਾ ਹਸਪਤਾਲ ਵਿੱਚ ਵੀ ਸਾਰੇ ਵਿਭਾਗਾਂ ਦਾ ਦੌਰਾ ਕੀਤਾ।ਏ.ਡੀ.ਸੀ ਨੇ ਹਸਪਤਾਲ ਦੀ ਸਫਾਈ ਤੇ ਰੱਖ ਰਖਾਅ ਦੇਖ ਕੇ ਖੁਸ਼ੀ ਜਾਹਿਰ ਕੀਤੀ ।ਇਸ ਸਮੇਂ ਐਸ.ਐਮ.ਓ. ਡਾ. ਪੁਨੀਤ ਸਿੱਧੂ ਨੇ ਉਹਨਾਂ ਨੂੰ ਸਟਾਫ ਦੀ ਘਾਟ ਬਾਰੇ ਤੇ ਹੋਰ ਮੁਸ਼ਕਿਲਾਂ ਬਾਰੇ ਦੱਸਿਆ।ਇਸ ਸਮੇਂ ਡਾ ਅਖਿਲ ਸਰੀਨ , ਡਾ. ਧੀਰਜ ਸਿੰਗਲਾ , ਡਾ ਮਨੀਤ ਲੂਥਰਾ , ਡਾ. ਅਭਿਸ਼ੇਕ ਸਿੰਗਲਾ ਅਤੇ ਹਸਪਤਾਲ ਦਾ ਸਾਰਾ ਸਟਾਫ ਹਾਜਿਰ ਸੀ।
