ਫ਼ਤਹਿਗੜ੍ਹ ਸਾਹਿਬ, 06 ਜੂਨ (ਬੋਬੀ ਸਹਿਜਲ) : ਪੰਜਾਬ ਦੇ ਯੁਵਕਾਂ ਦੇ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ ਪਾਈਟ ਕੈਂਪ ) ਸ਼ਹੀਦਗੜ੍ਹ ਵਿਖੇ ਆਰਮੀ ਭਰਤੀ ਲਈ ਫਿਜੀਕਲ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਸ਼੍ਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੇ ਅਸਲ ਸਰਟੀਫਿਕੇਟ ਲੈ ਕੇ ਤੁਰੰਤ ਸੀ ਪਾਇਟ ਕੇਂਦਰ ਸ਼ਹੀਦਗੜ੍ਹ ਵਿਖੇ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਫਿਜੀਕਲ ਦੀ ਤਿਆਰੀ ਦੌਰਾਨ ਨੌਜਵਾਨਾਂ ਨੂੰ ਖਾਣਾ ਤੇ ਰਹਿਣ ਦੀ ਸੁਵਿਧਾ ਮੁਫਤ ਪ੍ਰਦਾਨ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਮੋਬਾਇਲ ਨੰ; 98033-69068 ਅਤੇ 93167-13000 ਤੇ ਸੰਪਰਕ ਕੀਤਾ ਜਾ ਸਕਦਾ ਹੈ।