ਅਜਲਾਸ ਚ ਜਗਤਾਰ ਸਿੰਘ ਦੇਹੜਕਾ ਮੁੜ ਜਿਲਾ ਪਰਧਾਨ ਚੁਣੇ ਗਏ
ਜਗਰਾਓਂ, 10 ਅਪ੍ਰੈਲ ( ਜਗਰੂਪ ਸੋਹੀ, ਅਸ਼ਵਨੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਿਲਾ ਪੱਧਰੀ ਅਜਲਾਸ ਇਤਿਹਾਸਕ ਗੁਰੂਦੁਆਰਾ ਸਾਹਿਬ ਪਾਤਸਾਹੀ ਛੇਵੀਂ ਗੁਰੂਸਰ ਕਾਉਂਕੇ ਵਿਖੇ ਸੂਬਾਈ ਪਰਧਾਨ ਮਨਜੀਤ ਸਿੰਘ ਧਨੇਰ ਦੀ ਪਰਧਾਨਗੀ ਹੇਠ ਹੋਇਆ! ਜਿਲੇ ਦੇ ਸੱਤ ਬਲਾਕਾਂ ਦੇ ਸੈਂਕੜੇ ਵਰਕਰਾਂ ਨੇ ਪੂਰੇ ਜੋਸ਼ ਨਾਲ ਝੰਡਿਆਂ ਨਾਲ ਲੈਸ , ਨਾਰੇ ਗੂੰਜਾਉਂਦਿਆਂ ਅਜਲਾਸ ਚਸਿਰਕਤ ਕੀਤੀl ਪਿਛਲੇ ਸਮੇਂ ਚ ਕਿਸਾਨ ਕਾਫਲਿਆਂ ਚੋਂ ਵਿਛੋੜਾ ਦੇ ਗਏ ਸਾਥੀਆਂ ਹਰਦੀਪ ਸਿੰਘ ਗਾਲਬ, ਗੁਰਮੇਲ ਸਿੰਘ ਭਰੋਵਾਲ, ਦਲਜੀਤ ਸਿੰਘ ਮੱਲੀ, ਗੁਰਮੇਲ ਸਿੰਘ ਗਾਲਬ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਂਟ ਕਰਦਿਆਂ ਸਰਧਾਂਜਲੀ ਭੇਂਟ ਕੀਤੀl ਸਵਰਨ ਧਾਲੀਵਾਲ ਦੇ ਸਰਧਾਂਜਲੀ ਗੀਤ ਤੇ ਹਾਜਰੀਨ ਨੇ ਦੋ ਮਿੰਟ ਦਾ ਮੋਨ ਧਾਰ ਕੇ ਕਿਸਾਨ ਮਜਦੂਰ ਲਹਿਰ ਦੇ ਸਹੀਦਾਂ ਨੂੰ ਵੀ ਸਰਧਾਂਜਲੀ ਭੇਂਟ ਕੀਤੀ l ਅਜਲਾਸ ਚ ਸਭ ਤੋਂ ਪਹਿਲਾਂ ਜਿਲਾ ਪਰਧਾਨ ਜਗਤਾਰ ਸਿੰਘ ਦੇਹੜਕਾ ਵਲੋਂ ਪਿਛਲੇ ਡੇਢ ਸਾਲ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਅਤੇ ਫੰਡ ਦਾ ਹਿਸਾਬ ਕਿਤਾਬ ਪੇਸ ਕੀਤਾ ਗਿਆ ਜੋ ਕਿ ਅਜਲਾਸ ਵਲੋਂ ਸਰਵਸੰਮਤੀ ਨਾਲ ਪਰਵਾਨ ਕਰ ਲਿਆ ਗਿਆl
ਇਸ ਸਮੇਂ ਅਪਣੇ ਸੰਬੋਧਨ ਚ ਸੂਬਾ ਪਰਧਾਨ ਮਨਜੀਤ ਸਿੰਘ ਧਨੇਰ ਨੇ ਜਿਲਾ ਕਮੇਟੀ ਵਲੋ ਜਥੇਬੰਦੀ ਚ ਕਿਸਾਨ ਸੰਘਰਸ ਦੋਰਾਨ ਪੈਦਾ ਹੋਈ ਜਮਾਤੀ ਭਿਆਲੀ ਦੀ ਲੀਹ ਤੇ ਚੜੀ ਆਪਹੁਦਰੀ ਤੇ ਗੈਰਜਥੇਬੰਦਕ ਫੁਟਪਾਊ ਧਿਰ ਖਿਲਾਫ ਦਿਤੀ ਵਿਚਾਰਧਾਰਕ ਲੜਾਈ ਤੇ ਤੱਸਲੀ ਦਾ ਇਜਹਾਰ ਕੀਤਾl ਉਨਾਂ ਆਉਂਦੀਆਂ ਲੋਕਸਭਾ ਚੋਣਾਂ ਚ ਪਿੰਡਾਂ ਚ ਭਾਜਪਾ ਆਗੂਆਂ ਨੂੰ ਨਾ ਵੜਣ ਦੇਣ ਅਤੇ ਸਾਰੀਆਂ ਵੋਟ ਪਾਰਟੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋ ਜਾਰੀ ਗਿਆਰਾਂ ਸਵਾਲ ਕਰਨ ਦਾ ਸੱਦਾ ਦਿਤਾl ਉਨਾਂ 21 ਮਈ ਦੀ ਜਗਰਾਂਓ ਦਾਣਾ ਮੰਡੀ ਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਚ ਪੂਰਾ ਤਾਣ ਲਾ ਕੇ ਸਾਮਲ ਹੋਣ ਦਾ ਵੀ ਸੱਦਾ ਦਿਤਾ l ਇਸ ਸਮੇਂ 14 ਅਪਰੈਲ ਨੂੰ ਪਰਦੁਸ਼ਿਤ ਗੈਸ ਫੈਕਟਰੀ ਭੂੰਦੜੀ ਖਿਲਾਫ ਸਾਂਝੇ ਜਿਲਾ ਧਰਨੇ ਚ ਵਧ ਚੜ ਕੇ ਸਾਮਲ ਹੋਣ ਦਾ ਸੱਦਾ ਦਿਤਾ ਗਿਆ l ਇਸ ਸਮੇ ਪੁਰਾਣੀ ਜਿਲਾ ਕਮੇਟੀ ਭੰਗ ਕਰਕੇ ਨਵੀਂ ਜਿਲਾ ਕਮੇਟੀ ਸਰਵਸੰਮਤੀ ਨਾਲ ਚੁਣੀ ਗਈl ਜਿਸ ਵਿਚ ਜਗਤਾਰ ਸਿੰਘ ਦੇਹੜਕਾ ਜਿਲਾ ਪਰਧਾਨ, ਸੁਖਵਿੰਦਰ ਸਿੰਘ ਹੰਬੜਾਂ ਸੀਨੀਅਰ ਮੀਤ ਪਰਧਾਨ, ਤਰਨਜੀਤ ਕੂਹਲੀ, ਇੰਦਰਜੀਤ ਸਿੰਘ ਖਹਿਰਾ ਲੋਧੀਵਾਲ, ਸੁਖਵੰਤ ਕੋਰ ਗਾਲਬ ਤਿੰਨੇ ਮੀਤ ਪਰਧਾਨ,ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸੱਕਤਰ, ਹਰਦੀਪ ਸਿੰਘ ਟੂਸੇ ਸਹਾਇਕ ਸਕੱਤਰ, ਤਰਸੇਮ ਸਿੰਘ ਬੱਸੂਵਾਲ ਜਿਲਾ ਵਿੱਤ ਸਕਤਰ, ਬਲਵਿੰਦਰ ਸਿੰਘ ਜੱਟਪੁਰਾ ਸਹਾਇਕ ਵਿੱਤ ਸਕਤਰ, ਨਵਜੋਤ ਸਿੰਘ ਕਾਉਂਕੇ ਪਰੈਸ ਸੱਕਤਰ, ਬੇਅੰਤ ਸਿੰਘ ਬਾਣੀਏਵਾਲ ਅਤੇ ਜਗਨ ਨਾਥ ਸੰਘਰਾਓ ਜਿਲਾ ਕਮੇਟੀ ਮੈੱਬਰ ਚੁਣੇ ਗਏl