ਅੰਮ੍ਰਿਤਸਰ,(ਮੋਹਿਤ ਜੈਨ)ਅੱਜ ਅੰਮ੍ਰਿਤਸਰ ਦੇ ਐਲੀਵੇਟਿਡ ਰੋਡ ਜੋ ਕਿ ਬਾਈਪਾਸ ਤੋਂ ਸ਼ਹਿਰ ਤੇ ਸ਼ਹਿਰ ਨੂੰ ਜੋੜਨ ਵਾਲਾ ਪੁਲ ਹੈ, ਉਥੋਂ ਹਿਸਾਰ ਤੋਂ ਆਏ ਦੋ ਨੌਜਵਾਨ ਆਪਣੀ ਸਵਿਫਟ ਗੱਡੀ ਵਿਚ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਾ ਰਹੇ ਸਨ, ਤਾਂ ਪਿੱਛੋਂ ਕੁਝ ਲੁਟੇਰਿਆਂ ਦਾ ਗਿਰੋਹ, ਜਿਨ੍ਹਾਂ ਵਿਚ ਇਕ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਦੱਸੇ ਜਾ ਰਹੇ ਹਨ।ਜਿਨ੍ਹਾਂ ਨੇ ਕਿ ਗੱਡੀ ਦੇ ਅੱਗੇ ਆ ਕੇ ਹਰਿਆਣਾ ਨੰਬਰ ਵਾਲੀ ਗੱਡੀ ਰੋਕ ਕੇ ਅਤੇ ਪਿੱਛੋਂ ਆ ਰਹੀ ਵਰਨਾ ਕਾਰ ਦੇ ਵਿਚੋਂ ਅੱਠ ਤੋਂ ਦੱਸ ਅਣਪਛਾਤੇ ਨੌਜਵਾਨ ਨਿਕਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਆਉਂਦਿਆਂ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਕੈਸ਼ ਲੈ ਕੇ ਉੱਥੋਂ ਫ਼ਰਾਰ ਹੋ ਗਏ, ਹਾਲਾਂਕਿ ਉਨ੍ਹਾਂ ਨੇ ਮੋਬਾਇਲ ਖੋਹਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੋਨਾਂ ਨੌਜਵਾਨਾਂ ਦੇ ਮੋਬਾਇਲ ਬਚ ਗਏ।ਲੁਟੇਰੇ ਨੌਜਵਾਨਾਂ ਵੱਲੋਂ ਹਰਿਆਣਾ ਦੇ ਗੱਡੀ ਦੇ ਵਿੰਡਸ਼ੀਲਡ ਵੀ ਤੋੜ ਦਿੱਤੀ ਗਈ, ਹਾਲਾਂਕਿ ਉਨ੍ਹਾਂ ਵਿਚੋਂ ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਲੁਟੇਰੇ ਉਥੋਂ ਫਰਾਰ ਹੋ ਚੁੱਕੇ ਸਨ, ਇਸ ਬਾਬਤ ਪੁਲੀਸ ਵੱਲੋਂ ਫਿਲਹਾਲ ਹੋਰ ਜਾਣਕਾਰੀ ਲਈ ਜਾ ਰਹੀ ਹੈ।ਨਵੀਂ ਸਰਕਾਰ ਬਣਨ ਤੋਂ ਬਾਅਦ ਆਏ ਦਿਨ ਕ੍ਰਾਈਮ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।ਇਸ ਤੋਂ ਪਹਿਲੇ ਦਿਨ ਦਿਹਾੜੇ ਚਿੱਟੇ ਦਿਨ ਵਿੱਚ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ।ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਚੱਲਦੇ ਕਬੱਡੀ ਦੇ ਮੈਚ ‘ਚ ਗੁੰਡਾਗਰਦੀ ਕੀਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ ਅਤੇ ਅੱਜ ਦਿਨ ਦਿਹਾੜੇ ਲੁੱਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਬੁਲੰਦ ਹਨ। ਨਵੀਂ ਬਣੀ ਸਰਕਾਰ ਦੇ ਵਿੱਚ ਗ੍ਰਹਿ ਮੰਤਰਾਲਾ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈ ਅਤੇ ਇਸ ਵਧਦੇ ਹੋਏ ਕ੍ਰਾਈਮ ਨੂੰ ਉਹ ਕਿਸ ਤਰ੍ਹਾਂ ਠੱਲ੍ਹ ਪਾਉਣਗੇ, ਇਹ ਆਉਣ ਵਾਲੇ ਸਮੇਂ ਚ ਹੀ ਪਤਾ ਚੱਲ ਸਕੇਗਾ।