ਰਣਜੀਤ ਕੌਰ ਨੇ 2019 ਤੋਂ ਲਿਖਣਾ ਸ਼ੁਰੂ ਕੀਤਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦਿਆਂ
ਕਰਕੇ ਉਥੋਂ ਦੀ ਹਰ ਸਾਹਿਤਕ ਸਭਾਵਾਂ ਲੈਣ ਕਰਕੇ ਆਪਣੀ ਵਿਲੱਖਣ ਪਛਾਣ ਬਹੁਤ ਹੀ ਘੱਟ ਸਮੇਂ ਵਿੱਚ ਬਣਾ ਲਈ।
ਰਣਜੀਤ ਕੌਰ ਆਪਣੀ ਵਿਲੱਖਣ ਕਲਮ ਅਤੇ ਕ੍ਰਤੀਕਾਰੀ ਸੋਚ ਨੂੰ ਇੱਕ ਵੱਖਰੇ ਢੰਗ ਨਾਲ ਪੇਸ਼ ਕਰਨ ਵਿੱਚ ਬਹੁਤ ਮਾਹਿਰ ਹੈ। ਸੁਣਨ ਵਾਲੇ ਸਰੋਤਿਆਂ ਦੀ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਥੇ ਹੀ ਬਸ ਨਹੀਂ ਰਣਜੀਤ ਕੌਰ ਜਿਥੇ ਪੂਰੇ ਜੋਸ਼ ਨਾਲ ਆਪਣੀ ਕਵਿਤਾ ਬੋਲਦੀ ਹੈ ਉਸ ਤੋਂ ਕਿਤੇ ਵੱਧ ਆਪਣੀ ਸੁਰੀਲੀ ਤੇ ਸੰਜੀਦਾ ਆਵਾਜ਼ ਰਾਹੀਂ ਗਾਇਕੀ ਦਾ ਜਾਦੂ ਵਿਖੇਰ ਲੋਕਾਂ ਦੀ ਚਹੇਤੀ ਗਾਇਕਾ ਬਣੀ ਹੋਈ ਹੈ।
ਰਣਜੀਤ ਆਪਣੇ ਗੀਤਾਂ ਨੂੰ ਖੁੱਦ
ਕੰਪੋਜ ਕਰ ਆਪ ਹੀ ਗਾ ਕੇ ਲੋਕਾਂ ਦੇ ਰੂ-ਰੂਬ ਕਰ ਰਹੀ ਹੈ ।
ਉਹਨਾਂ 2022 ਵਿੱਚ ਆਪਣਾ(ਭਾਗਾ ਵਾਲਾ ਦਿਨ) ਗੀਤ ਦੇ ਨਾਲ ਸਫ਼ਰ ਸ਼ੁਰੂ ਕੀਤਾ ਤੇ ਉਸ ਦਿਨ ਤੋਂ ਅੱਜ ਤੱਕ ਤਕਰੀਬਨ ਦਰਜਨ ਤੋਂ ਵੱਧ ਗੀਤ ਗਾਕੇ ਲੋਕਾਈ ਦੀ ਝੋਲੀ ਪਾ ਦਿੱਤੇ ਹਨ। ਇਹ ਸਾਰੇ ਗੀਤ ਉਹਨਾਂ ਦੇ ਆਪਣੇ ਲਿਖੇ ਹੋਏ ਹਨ , ਗਾਏ ਵੀ ਆਪ ਹਨ । ਜਿਹਨਾਂ ਵਿੱਚੋਂ ਦੋ ਗੀਤ ਧਾਰਮਿਕ ਤੇ ਬਾਕੀ ਸਾਰੇ ਗੀਤ ਲੋਕ ਰੰਗਾਂ ਦੇ ਗੀਤ ਰਣਜੀਤ ਕੌਰ ਦੀ ਸੋਚ ਅਤੇ ਸੰਜੀਦਗੀ ਦੀ ਗਵਾਹੀ ਭਰਦੇ ਹਨ।
ਇਥੇ ਬਸ ਨਹੀਂ ਰਣਜੀਤ ਕੌਰ ਦੀਆਂ ਦੋ ਪੁਸਤਕਾਂ (ਛੰਭ ਦੀ ਜਾਈ) 2020 ਅਤੇ 2022( ਖੁੱਲਾਂ ਆਸਮਾਨ) ਛਪ ਕੇ ਰਿਲੀਜ਼ ਹੋ ਚੁੱਕੀਆਂ ਹਨ।ਸਾਨੂੰ ਆਪਣੀ ਬਹੁ ਗੁਣੀ ਪ੍ਰਭਾਵਸ਼ਾਲੀ ਇਸ ਵਿਲੱਖਣ ਸ਼ਖ਼ਸੀਅਤ ਤੇ ਪੂਰਾ ਮਾਣ ਹੈ ਜੋ ਕਿ ਕੈਨੇਡਾ ਦੀ ਚਕਾਚੌਂਧ ਵਿੱਚ ਗਵਾਚਣ ਦੀ ਵਜਾਏ ਸਮਾਜ ਨੂੰ ਸੇਧ ਦੇਣ ਦੀ ਲਗਾਤਾਰ ਯਤਨਸ਼ੀਲ ਹੈ।
ਸਾਡੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਸੁਹਿਰਦ, ਨਿਵੇਕਲੀ ਸੋਚ ਰੱਖਣ ਵਾਲੀ ਨੂੰ ਹੋਰ ਤਰੱਕੀਆਂ ਬਖਸ਼ੇ।
ਜਗਜੀਤ ਬਾਰੂ ਸਿੰਘ ਸੱਗੂ
9779501991