ਜਗਰਾਓਂ, 23 ਜੂਨ ( ਭਗਵਾਨ ਭੰਗੂ) – ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂਕੇ) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਅਧੀਨ ਗੁਰੂ ਨਾਨਕ ਸਹਾਰਾ ਸੁਸਾਇਟੀ ਵਲੋਂ 172 ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ।ਇਸ ਜੂਨ ਮਹੀਨੇ ਦੀ ਪੈਨਸ਼ਨ ਬਾਲ ਕ੍ਰਿਸ਼ਨ ਸਿਆਲ ਅਤੇ ਧਰਮ ਪਤਨੀ ਕਿਰਨ ਸਿਆਲ ਵੱਲੋਂ ਆਪਣੇ ਬੱਚਿਆਂ ਦੀ ਸਲਾਮਤੀ ਵਜੋਂ 26 ਬਜ਼ੁਰਗਾਂ ਨੂੰ ਪੈਨਸ਼ਨ ਅਤੇ ਰਾਸ਼ਨ ਵੰਡ ਕੇ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਣ ਦੀ ਭਾਵਨਾ ਸਦਕਾ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਹਾਜਰ ਦਾਨੀ ਸੱਜਣਾਂ ਵਿਚੋਂ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ , ਦਰਸ਼ਨ ਲਾਲ ਸ਼ਮੀ, ਪ੍ਰਿੰਸੀਪਲ ਨੀਲੂ ਨਰੂਲਾ,ਗ੍ਰੀਨ ਪੰਜਾਬ ਮਿਸ਼ਨ ਦੇ ਮੁਖੀ ਸਤਪਾਲ ਸਿੰਘ ਦੇਹੜਕਾ ,ਕੰਚਨ ਗੁਪਤਾ , ਕੇਵਲ ਮਲਹੋਤਰਾ , ਰਵੀ ਮਲਹੋਤਰਾ , ਬੀਜੇਪੀ ( ਪੰਜਾਬ )ਲੁਧਿਆਣਾ ਦੇ ਕਾਰਜਕਾਰੀ ਮੈਂਬਰ ਗੌਰਵ ਖੁੱਲਰ ,ਰਾਜ ਕੁਮਾਰ ਭੱਲਾ , ਹਰਨੇਕ ਸਿੰਘ ਚੀਮਨਾ , ਡਾ ਭਾਰਤ ਭੂਸ਼ਨ ਸਿੰਗਲਾ, ਸ਼ਸ਼ੀ ਭੂਸ਼ਨ ਜੈਨ ,ਰਾਜੇਸ਼ ਬਾਜਵਾ ,ਟੋਨੀ ਵਰਮਾ , ਪੰਕਜ ਗੁਪਤਾ , ਪ੍ਰੇਮ ਚੰਦ ਗਰਗ ਜੀ ( ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ) ਅਤੇ ਉਨ੍ਹਾਂ ਦੀ ਪਤਨੀ ਸੁਸ਼ਮਾ ਗਰਗ (ਰਿਟਾਇਰ ਪ੍ਰਿੰਸੀਪਲ ਲਾਜਪਤ ਰਾਏ ਕੰਨਿਆ ਪਾਠਸ਼ਾਲਾ ਸਕੂਲ) ਆਦਿ ਸ਼ਾਮਿਲ ਸਨ । ਇਸ ਮੌਕੇ ਪ੍ਰੇਮ ਚੰਦ ਗਰਗ ਅਤੇ ਉਨ੍ਹਾਂ ਦੀ ਪਤਨੀ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ 100-100 ਰੁਪਏ ਤੋਹਫ਼ੇ ਦੇ ਰੂਪ ਵਿੱਚ ਭੇਂਟ ਕੀਤੇ।ਇਸ ਮੌਕੇ ਤੇ ਡੀਐਸਪੀ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ। ਬਾਲ ਕ੍ਰਿਸ਼ਨ ਸਿਆਲ ਤੇ ਧਰਮ ਪਤਨੀ ਕਿਰਨ ਸਿਆਲ ਜੀ ਨੂੰ ਸ਼੍ਰੀਫਲ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਡੀਐਸਪੀ ਗੁਰਵਿੰਦਰ ਸਿੰਘ ਨੂੰ ਸ਼੍ਰੀਫਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਤੋਂ ਖ਼ੁਸ਼ ਹੋ ਕੇ ਗੋਰਵ ਖੁੱਲਰ ਜੀ ਨੇ ਸੰਸਥਾ ਨੂੰ ਆਪਣੀ ਨੇਕ ਕਮਾਈ ਵਿਚੋਂ 5000 ਰੁਪਏ ਦਿੱਤੇ।