Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਵਿਰੋਧੀ ਪਾਰਟੀਆਂ ਦੀ ਏਕਤਾ ਦਾ ਲੱਡੂ ਕਿੰਨਾਂ ਮਿੱਠਾ...

ਨਾਂ ਮੈਂ ਕੋਈ ਝੂਠ ਬੋਲਿਆ..?
ਵਿਰੋਧੀ ਪਾਰਟੀਆਂ ਦੀ ਏਕਤਾ ਦਾ ਲੱਡੂ ਕਿੰਨਾਂ ਮਿੱਠਾ ?

38
0


ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਰੋਧੀ ਪਾਰਟੀਆਂ ਵਿਚ ਏਕਤਾ ਦਾ ਰਾਗ ਅਲਾਪਿਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਕੀਤੀ ਗਈ ਅਤੇ ਉਨ੍ਹਾਂ ਵਲੋਂ ਦੇਸ਼ ਭਰ ਵਿਚ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ਕਰਕੇ ਇਕਜੁੱਟ ਹੋਣ ਲਈ ਲਗਾਤਾਰ ਯਤਨਸ਼ੀਲ ਹਨ। ਜਿਸ ਦੀ ਸਫਲਤਾ ਉਨ੍ਹਾਂ ਨੂੰ ਬੁੱਧਵਾਰ ਨੂੰ ਪਟਨਾ ਵਿੱਚ ਹੋਈ ਵਿਰੋਧੀ ਪਾਰਟੀਆਂ ਦੀ ਪਹਿਲੀ ਮੀਟਿੰਗ ਵਿੱਚ ਮਿਲੀ। ਜਿਸ ਵਿਚ ਦੇਸ਼ ਭਰ ਤੋਂ 15 ਦੇ ਕਰੀਬ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ। ਜਿੰਨਾਂ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਕੇ ਰਾਹੁਲ ਗਾਂਧੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਥੇ ਅਹਿਮ ਗੱਲ ਇਹ ਹੈ ਕਿ ਇਸ ਸਮੇਂ ਵਿਰੋਧੀ ਖੇਮੇ ਵਿਚ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੀ ਰਾਸ਼ਟਰੀ ਪਾਰਟੀ ਦਾ ਰੁਤਬਾ ਹਾਸਿਲ ਹੈ। ਉਸ ਵਿਚ ਵੀ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਪੱਧਰ ’ਤੇ ਕੋਈ ਆਧਾਰ ਨਹੀਂ ਹੈ। ਪਰ ਜੇਕਰ ਇਹ ਏਕਤਾ ਚੋਣਾਂ ਤੱਕ ਸਫਲ ਰਹੀ ਤਾਂ ਭਾਜਪਾ ਲਈ ਇਹ ਵੱਡੀ ਮੁਸੀਬਤ ਦਾ ਕਾਰਨ ਜਰੂਰ ਬਣ ਸਕਦੀ ਹੈ। ਭਾਵੇਂ ਭਾਜਪਾ ਦੇ ਵੱਡੇ ਆਗੂ ਇਸ ਮੀਟਿੰਗ ਨੂੰ ਕੋਈ ਫੋਟੋ ਸੈਸ਼ਨ ਅਤੇ ਕੋਈ ਨੇਤਾ ਹੋਰ ਨਾਮ ਦੇ ਕੇ ਇਸ ਖੇਮੇ ਦੀ ਖਿੱਲੀ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਅਸਲੀਅਤ ਵਿਚ ਭਾਜਪਾ ਆਗੂਆਂ ਦੀ ਇਸਦੇ ਸੰਬੰਧ ਵਿਚ ਬਿਆਨਬਾਜੀ ਉਨ੍ਹਾਂ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਉਜਾਗਰ ਕਰਦੀ ਹੈ। ਮੌਜੂਦਾ ਹਾਲਾਤਾਂ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਵਿਰੋਧੀ ਇਸ ਖੇਮੇ ਦੀ ਏੇਕਤਾ ਵਿਚ ਕਾਮਯਾਬ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਦਿੱਲੀ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਟਕਰਾਅ ਚੱਲ ਰਿਹਾ ਹੈ। ਜਿਸ ਦੀ ਮਿਸਾਲ ਪਟਨਾ ਦੀ ਮੀਟਿੰਗ ’ਚ ਵੀ ਦੇਖਣ ਨੂੰ ਮਿਲੀ। ਜਿਸ ’ਚ ਕੇਜਰੀਵਾਲ ਅੱਗੇ ਵਧਣ ਤੋਂ ਪਹਿਲਾਂ ਕਾਂਗਰਸ ਪਾਸੋਂ ਹੋਰਨਾ ਵਿਰੋਧੀ ਪਾਰਟੀਆਂ ਤੋਂ ਮਿਲੇ ਭਰੋਸੇ ਵਾਂਗ ਰਾਜ ਸਭ ਵਿਚ ਕੇਂਦਰ ਸਰਕਾਰ ਦੇ ਲਿਆਂਦੇ ਆਰਡੀਨੈਂਸ ਦੇ ਖਿਾਫ ਵੋਟ ਪਾਉਣ ਦਾ ਭਰੋਸਾ ਮੰਗ ਰਹੇ ਸਨ ਪਰ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਜਾਂ ਰਾਹੁਲ ਗਾਂਧੀ ਨੇ ਉਸ ਨੂੰ ਕੋਈ ਵਜ਼ਨ ਨਹੀਂ ਦਿੱਤਾ। ਜਿਸ ਕਾਰਨ ਉਹ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਚਲੇ ਗਏ ਅਤੇ ਹੁਣ 10 ਜੁਲਾਈ ਨੂੰ ਸ਼ਿਮਲਾ ’ਚ ਹੋਣ ਇਸ ਸੰਬਧੀ ਹੋਣ ਵਾਲੀ ਸਰਬ ਪਾਰਟੀ ( ਵਿਰੋਧੀ ਧੜੇ ) ਦੀ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਨਾ ਹੋਣ ਦੇ ਸੰਕੇਤ ਵੀ ਦਿੱਤੇ ਗਏ ਹਨ। ਇਸ ਸਬੰਧੀ ਹੋਣ ਵਾਲੀ ਮੀਟਿੰਗ ’ਚ ਆਮ ਆਦਮੀ ਪਾਰਟੀ ਹਿੱਸਾ ਨਹੀਂ ਲਵੇਗੀ। ਆਰਡੀਨੈਂਸ ਨੂੰ ਲੈ ਕੇ ਦੋਵਾਂ ਪਾਰਟੀਆਂ ’ਚ ਨਾ ਸਿਰਫ ਮਤਭੇਦ ਹਨ, ਸਗੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਪਿਛਲੀ ਸਰਕਾਰ ਕਾਂਗਰਸ ਦੀ ਸੀ। ਇਸ ਸਮੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸੀਨੀਅਰ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ’ਤੇ ਕੇਸ ਦਰਜ ਕੀਤੇ ਹਨ। ਜਿਸ ਕਾਰਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਉਨ੍ਹਾਂ ਤੋਂ ਬੇਹੱਦ ਨਾਰਾਜ਼ ਹੈ ਅਤੇ ਕਾਂਗਰਸ ਹਾਈਕਮਾਂਡ ਨੂੰ ਆਮ ਆਦਮੀ ਪਾਰਟੀ ਦੇ ਸਮਰਥਨ ’ਚ ਜਾਣ ਤੋਂ ਰੋਕਣ ਲਈ ਮਜਬੂਰ ਕਰਦੀ ਹੈ। ਜੇਕਰ ਇਹ ਮਹਾਂਗਠਜੋੜ ਹੋਂਦ ਵਿਚ ਆ ਵੀ ਜਾਦਾ ਹੈ ਤਾਂ ਆਪ ਅਤੇ ਾਕੰਗਰਸ ਪੰਜਾਬ, Çੱਲੀ ਅਤੇ ਹਰਿਆਣਾ ਵਿਚ ਪੂਰੀ ਤਰ੍ਹਾਂ ਆਹਮੋ ਸਾਹਮਣੇ ਹਨ। ਇਥੇ ਸੀਟਾਂ ਦੀ ਵੰਡ ਨੂੰ ਲੈ ਕੇ ਕਦੇ ਵੀ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਕਾਂਗਰਸ ਅਤੇ ਮਮਤਾ ਬੈਨਰਜੀ ਆਹਮੋ ਸਾਹਮਣੇ ਖੜੇ ਹੋਣਗੇ। ਉੱਥੇ ਵੀ ਮਮਤਾ ਬੈਨਰਜੀ ਨੂੰ ਕਾਂਗਰਸ ਤੋਂ ਭਰੋਸਾ ਚਾਹੀਦਾ ਹੈ। ਦੇਸ਼ ਦੇ ਬਹੁਤੇ ਸੂਬਿਆਂ ਵਿਚ ਕਾਂਗਰਸ ਅਤੇ ਭਾਜਪਾ ਸਿੱਧੀ ਟੱਕਰ ਵਿਚ ਹਨ। ਉਥੇ ਇਸ ਗੱਠਜੋੜ ਵਾਲੀਆਂ ਪੁਾਰਟੀਆਂ ਦਾ ਕੋਈ ਵੀ ਰੋਲ ਨਹੀਂ ਹੈ ਅਤੇ ਨਾ ਹੀ ਉਹ ਕਾਂਗਰਸ ਦਾ ਉਨ੍ਹਾਂ ਸੂਬਿਆਂ ਵਿਚ ਕਿਸੇ ਤਰ੍ਹਾਂ ਵੀ ਸਮਰਥਨ ਕਰ ਸਕਦੀਆਂ ਹਨ। ਜੇਕਰ ਇਹ ਗੱਠਜੜ ਹੁੰਦਾ ਹੈ ਤਾਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਤੋਂ ਇਲਾਵਾ ਪੱਛਮੀ ਬੰਗਾਲ ਵਿਚ ਭਾਜਪਾ ਦੀ ਪਲਟਨੀ ਲੱਗਣੀ ਤੈਅ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ 300 ਤੋਂ ਉਪਰ ਦਾ ਅੰਕੜਾ ਪਾਰ ਕਰਨ ਦਾ ਦਾਅਵਾ ਕਰਨ ਵਾਲੇ ਅਮਿਤ ਸ਼ਾਹ ਦਾ ਇਹ ਸੁਪਨਾ ਚਕਨਾਚੂਰ ਹੋ ਜਾਵੇਗਾ ਅਤੇ ਭਾਜਪਾ ਮਹਿਜ 150 ਤੱਕ ਹੀ ਸਿਮਟ ਕੇ ਰਹਿ ਜਾਵੇਗੀ। ਜੇਕਰ ਵਿਰੋਧੀ ਏਕਤਾ ਨਾ ਹੋਈ ਤਾਂ ਭਾਜਪਾ ਦੇ ਵਿਜੇ ਰੱਥ ਕੋਈ ਨਹੀਂ ਰੋਕ ਸਕੇਗਾ ਅਤੇ ਜੇਕਰ 2024 ’ਚ ਵੀ ਕੇਂਦਰ ਵਿੱਚ ਭਾਜਪਾ ਕਾਮਯਾਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇਸ਼ ਦਾ ਸਿਆਸੀ ਭਵਿੱਖ ਬਹੁਤ ਤੇਜ਼ੀ ਨਾਲ ਬਦਲ ਜਾਵੇਗਾ ਅਤੇ ਭਾਜਪਾ ਦੇਸ਼ ਵਿੱਚ ਵਿਰੋਧੀ ਧਿਰਾਂ ਨੂੰ ਖ਼ਤਮ ਕਰਨਾ ਸ਼ੁਰੂ ਤੋਂ ਹੀ ਚਾਹ ਰਹੀ ਹੈ ਅਤੇ ਆਪਣੇ ਇਸ ਮਕਸਦ ਵਿਚ ਉਹ ਕਾਮਯਾਬ ਵੀ ਹੋ ਜਾਵੇਗੀ। ਇਸ ਲਈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਵਾਲਾ ਰੁਤਬਾ ਬਰਕਰਾਰ ਰੱਖਣ ਲਈ ਵਿਰੋਧੀ ਧਿਰਾਂ ਦੀ ਏਕਤਾ ਜ਼ਰੂਰੀ ਹੈ। ਜਿਸ ਲਈ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਇੱਕ ਸਾਂਝਾ ਪ੍ਰੋਗਰਾਮ ਤਿਆਰ ਕਰਕੇ ਇਸ ’ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹ ਅਤੇ ਇਸਨੂੰ ਨੇਪਰੇ ਚੜਾਉਣ ਲਈ ਸਾਰੀਆਂ ਪਾਰਟੀਆਂ ਨੂੰ ਆਪਣੇ ਨਿੱਜੀ ਲਾਭ ਅਤੇ ਸਵਾਰਥ ਛੱਡ ਕੇ ਕੋਈ ਨਾ ਕੋਈ ਕੁਰਬਾਨੀ ਜਰੂਰ ਕਰਨੀ ਪਏਗੀ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here