ਜਗਰਾਉਂ, 30 ਜੂਨ ( ਰੋਹਿਤ ਗੋਇਲ)- ਸੀ ਐਚ ਸੀ ਹਠੂਰ ਅਧੀਨ ਪਿੰਡ ਅਖਾੜਾ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਕੈ਼ਪ ਲਗਾਇਆ ਗਿਆ। ਜਿਸ ਵਿੱਚ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ, ਸਤਨਾਮ ਸਿੰਘ, ਨਰੇਸ ਕੁਮਾਰ, ਗੁਰਦੀਪ ਸਿੰਘ, ਏ ਐਨ ਐਮ ਰਜਿੰਦਰ ਕੌਰ ,ਜਸਵੰਤ ਸਿੰਘ ਇੰਚਾਰਜ, ਅਮਨਪ੍ਰੀਤ ਕੌਰ ਕੌਂਸਲਰ ਸਿਵਲ ਹਸਪਤਾਲ ਜਗਰਾਓਂ ਤੋਂ ਇਲਾਵਾ ਕੈਂਪ ਵਿੱਚ ਦਾਖਲ ਮਰੀਜ ਅਤੇ ਸਮੂਹ ਆਸਾ ਵਰਕਰ ਅਤੇ ਪਿੰਡ ਦੇ ਲੋਕ ਹਾਜ਼ਰ ਸਨ। ਇਸ ਮੌਕੇ ਨੌਜਵਾਨ ਵਰਗ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਆ ਕੇ ਚੰਗਾ ਨਿਰੋਗ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਗਿਆ।