ਜੇਕਰ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਦੇਵਾਂਗੇ ਰੋਸ ਧਰਨਾ
ਮੁੱਲਾਂਪੁਰ ਦਾਖਾ 06 ਜੁਲਾਈ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਰਤਨ (ਲੁਧਿਆਣਾ) ਇਤਿਹਾਸ ਗੁਰੂ ਘਰ ਟਾਹਲੀ ਸਾਹਿਬ ਨੂੰ ਜਾਣ ਵਾਲੇ ਰਸਤੇ ਨੇ ਧਾਰਿਆ ਟੋਭੇ ਦਾ ਰੂਪ। ਇਸ ਮੌਕੇ ਜਦੋਂ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਰਸਤਾ ਪਿਛਲੇ ਲੰਮੇ ਸਮੇਂ ਤੋ ਇਸ ਤਰ੍ਹਾਂ ਖਸਤਾ ਹਾਲਤ ਵਿਚ ਹੈ ਤੇ ਕੋਈ ਵੀ ਲੀਡਰ ਜਾਂ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ਜਦ ਕਿ ਦੋ ਮਹੀਨੇ ਪਹਿਲਾਂ ਬਲਾਕ ਪੱਖੋਵਾਲ ਦੇ ਬੀ ਡੀ ਓ ਪੀ ਨੂੰ ਬਕਾਇਦਾ ਦੁਕਾਨਦਾਰ ਭਰਾਵਾਂ ਵੱਲੋਂ ਇਸ ਰਸਤੇ ਦੇ ਜਲਦ ਬਣਾਉਣ ਲਈ ਦਰਖਾਸਤ ਦਿੱਤੀ ਗਈ ਸੀ। ਬੀ ਡੀ ਪੀ ਓ ਪੱਖੋਵਾਲ ਵੱਲੋਂ ਵੀ ਇਸ ਰਸਤੇ ਦੀ ਖਸਤਾ ਹਾਲਤ ਦਾ ਮੌਕਾ ਦੇਖਣ ਤੋਂ ਬਾਅਦ। ਸਬੰਧਤ ਜੇਈ ਐਸਟੀਮੇਟ ਲਾਉਣ ‘ਚ ਦੇਰੀ ਕਰ ਰਿਹਾ ਹੈ।ਜਿਸ ਦਾ ਖਮਿਆਜਾ ਇਸ ਰਸਤੇ ਤੇ ਵੱਸਦੇ ਲੋਕਾਂ ਨੂੰ ਤੇ ਦਸ਼ਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦਵਾਰਾ ਟਾਹਲੀ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਨੇ ਇਥੋਂ ਤੱਕ ਵੀ ਆਖਿਆ ਕਿ ਵੋਟਾਂ ਮੌਕੇ ਸਾਨੂੰ ਬਾਪੂ ਕਹਿਣ ਵਾਲੇ ਕਾਂਗਰਸ, ਅਕਾਲੀ ਅਤੇ ਆਪ ਪਾਰਟੀ ਦੇ ਲੀਡਰ ਅੱਜ ਪਤਾ ਨੀ ਕਿਹੜੇ ਭੋਰੇ ਵਿਚ ਉਤਰ ਗਏ। ਜਦੋਂ ਏਸ ਰਾਸਤੇ ਦੀ ਖਸਤਾ ਹਾਲਤ ਬਾਰੇ ਬੀ ਡੀ ਓ ਪੀ ਪੱਖੋਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਖਿਆ ਕੀ ਵੈਸੇ ਤਾਂ ਮੇਰੀ ਅੱਜ ਬਦਲੀ ਹੋ ਚੁੱਕੀ ਹੈ ਪਰ ਇਸ ਰਸਤੇ ਨੂੰ ਜਲਦ ਬਣਾਉਣ ਲਈ ਮੇਰੇ ਵੱਲੋਂ ਹਰੀ ਝੰਡੀ ਦਿੱਤੀ ਹੋਈ ਹੈ। ਇਸ ਰਸਤੇ ਬਾਰੇ ਜਦੋਂ ਪਿੰਡ ਰਤਨ ਦੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਕੱਲ੍ਹ ਨੂੰ ਜੇਈ ਸਾਹਿਬ ਤੋਂ ਏਸ ਰਸਤੇ ਦਾ ਐਸਟੀਮੇਟ ਲਗਾ ਕੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ। ਆਖਰ ਵਿਚ ਲੋਕਾਂ ਨੇ ਆਖਿਆ ਕਿ ਜੇਕਰ ਇਸ ਰਸਤੇ ਨੂੰ ਦਸਾਂ ਦਿਨਾਂ ‘ਚ ਨਾ ਬਣਾਇਆ ਤਾਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦੇਣਗੇ।