ਜਗਰਾਉਂ, 8 ਜੁਲਾਈ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਤਿੰਨ ਜ਼ਰੂਰਤਮੰਦ ਪਰਿਵਾਰਾਂ ਨੂੰ ਲੋਹੇ ਦੀਆਂ ਪੇਟੀਆਂ ਅਤੇ ਰਾਸ਼ਨ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਰਪ੍ਰਸਤ ਰਜਿੰਦਰ ਜੈਨ ਦੀ ਅਗਵਾਈ ਹੇਠ ਤਕਸੀਮ ਕੀਤਾ ਗਿਆ| ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਕਰਵਾਏ ਸਮਾਗਮ ਸਮੇਂ ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਪਿਛਲੇ 28 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਨਿਰਵਿਘਨ ਸਮਾਜ ਸੇਵਾ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸਿਹਤ ਤੰਦਰੁਸਤੀ ਲਈ ਸੁਸਾਇਟੀ ਵੱਲੋਂ ਜਿੱਥੇ ਸਮੇਂ ਸਮੇਂ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਉੱਥੇ ਜ਼ਰੂਰਤਮੰਦ ਲੋਕਾਂ ਦਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਦਦ ਵੀ ਕੀਤੀ ਜਾਂਦੀ ਹੈ| ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਜਰੂਰਤਮੰਦ ਤਿੰਨ ਪਰਿਵਾਰਾਂ ਨੂੰ ਰਾਸ਼ਨ ਤੇ ਲੋਹੇ ਦੀਆਂ ਤਿੰਨ ਪੇਟੀਆਂ ਦਿੱਤੀਆਂ ਗਈਆਂ । ਇਸ ਮੌਕੇ ਸੈਕਟਰੀ ਕੁਲਭੂਸ਼ਣ ਗੁਪਤਾ, ਖ਼ਜ਼ਾਨਚੀ ਸੁਨੀਲ ਬਜਾਜ, ਰਾਜੀਵ ਗੁਪਤਾ, ਚਰਨਜੀਤ ਸਿੰਘ ਭੰਡਾਰੀ, ਪ੍ਰਧਾਨ ਮਨੋਹਰ ਸਿੰਘ ਟੱਕਰ, ਰਾਜਿੰਦਰ ਜੈਨ (ਕਾਕਾ), ਪ੍ਰਵੀਨ ਮਿੱਤਲ, ਲਾਕੇਸ਼ ਟੰਡਨ, ਅਨਿਲ ਮਲਹੋਤਰਾ, ਪ੍ਰਸ਼ੋਤਮ ਅਗਰਵਾਲ, ਮੁਕੇਸ਼ ਗੁਪਤਾ, ਸੁਖਦੇਵ ਗਰਗ, ਜਸਵੰਤ ਸਿੰਘ, ਆਰ ਕੇ ਗੋਇਲ, ਕਪਿਲ ਸ਼ਰਮਾ ਆਦਿ ਹਾਜ਼ਰ ਸਨ ।