Home ਧਾਰਮਿਕ ਲਾਇਨ ਕਲੱਬ ਜਗਰਾਓਂ ਮੇਨ ਵਲੋਂ ਡਾਕਟਰ ਡੇ ਤੇ 23 ਡਾਕਟਰਾਂ ਦਾ ਸਨਮਾਨ

ਲਾਇਨ ਕਲੱਬ ਜਗਰਾਓਂ ਮੇਨ ਵਲੋਂ ਡਾਕਟਰ ਡੇ ਤੇ 23 ਡਾਕਟਰਾਂ ਦਾ ਸਨਮਾਨ

214
0

ਜਗਰਾਉਂ, 8 ਜੁਲਾਈ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਮੰਨੀ ਪਰਮੰਨੀ ਸੰਸਥਾ ਲਾਇਨ ਕਲੱਬ ਜਗਰਾਓਂ ਮੇਨ ਵਲੋ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਈ.ਉ.ਦੀ ਅਗਵਾਈ ਹੇਠ ਡਾਕਟਰ ਡੇ ਜਗਰਾਓਂ ਸ਼ਹਿਰ ਦੀਆਂ ਬਹੁਤ ਹੀ ਉੱਘੀਆਂ 23 ਡਾਕਟਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ। ਇਹ ਸਮਾਗਮ ਲਾਇਨ ਮਾਨਵ ਰਤਨ ਗੁਪਤਾ ਦੇ ਮਾਨਵ ਅਲਟਰਾਸਾਊਂਡ ਐਂਡ ਸਕੈਨ ਸੈਂਟਰ ਮਲਕ ਰੋਡ ਜਗਰਾਓਂ ਵਿਖੇ ਹੋਇਆ।ਇਹ ਡਾਕਟਰ ਡੇ ਮਨਾਉਣ ਦੀ ਹਦਾਇਤਾਂ 321-F ਦੇ ਗਵਰਨਰ ਲਾਇਨ ਗੁਰਚਰਨ ਸਿੰਘ ਕਾਲੜਾ ਜੀ ਵਲੋ ਸਾਰੀਆਂ ਨੂੰ ਦਿੱਤੀਆਂ ਗਈਆਂ ਸਨ। ਕਲੱਬ ਦੇ ਅੱਜ ਇਸ ਸਮਾਗਮ ਚ ਸਭ ਤੋਂ ਪਹਿਲਾ ਪੀ.ਆਰ. ਉ. ਰਜਿੰਦਰ ਸਿੰਘ ਢਿੱਲੋਂ ਤੇ ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਵਲੋ ਸ਼ਹਿਰ ਦੀਆਂ ਸਨਮਾਨਯੋਗ ਡਾਕਟਰਾਂ ਦਾ ਸਮਾਗਮ ਚ ਆਉਣ ਤੇ ਧੰਨਵਾਦ ਕੀਤਾ ਅਤੇ ਡਾਕਟਰ ਸਹਿਬਾਨ ਵਲੋ ਸਮੇ ਸਮੇ ਤੇ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਗਈ। ਪ੍ਰਧਾਨ ਲਾਇਨ ਅਮਰਿੰਦਰ ਸਿੰਘ ਵਲੋ ਵੀ ਹਾਜ਼ਿਰ ਡਾਕਟਰ ਸਹਿਬਾਨ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਬਿਲਕੁੱਲ ਸਹੀ ਹੈ ਤੇ ਆਪਾ ਸਾਰੇ ਬਚਪਨ ਤੋਂ ਸੁਣਦੇ ਆਏ ਹਾਂ ਕਿ ਪਰਮਾਤਮਾ ਤੋਂ ਬਾਅਦ ਦੂਜਾ ਰੂਪ ਡਾਕਟਰਾਂ ਦਾ ਹੁੰਦਾ ਹੈ। ਮੌਜੂਦ ਡਾਕਟਰ ਸਹਿਬਾਨ ਵਲੋ ਵੀ ਕਲੱਬ ਮੈਂਬਰਾਂ ਨਾਲ ਵਾਦਾ ਕੀਤਾ ਕਿ ਜਦੋਂ ਵੀ ਕਲੱਬ ਨੂੰ ਕਿਸੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਾਡੀ ਲੋੜ ਪਈ ਤਾਂ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹੋਵਾਂਗੇ। ਇਸ ਮੌਕੇ ਕਲੱਬ ਵਲੋ ਡਾ. ਰਜਿੰਦਰ ਗਰਗ, ਡਾ. ਮਦਨ ਮਿੱਤਲ, ਡਾ. ਦੀਪਕ ਕਲਿਆਣੀ,ਡਾ. ਪਰਦੀਪ ਵਾਟਸ,ਡਾ. ਸੁਮਿਤ ਮੈਨੀ, ਡਾ. ਮਨੀਸ਼ਾ ਮੈਨੀ, ਡਾ. ਮਨਪ੍ਰੀਤ ਸੀਹਰਾ, ਡਾ. ਪ੍ਰਭਾਤ ਕੁਮਾਰ, ਡਾ. ਨਿਧੀ ਗੁਪਤਾ, ਡਾ. ਵਿਸ਼ਾਲ ਮਿੱਤਲ, ਡਾ. ਵਿਸ਼ਾਲ ਮਿੱਤਲ, ਡਾ. ਸਚਿਨ ਗੋਇਲ, ਡਾ. ਸੁਮੀ ਗੁਪਤਾ, ਡਾ. ਰਾਜੀਵ ਗੁਪਤਾ, ਡਾ. ਪ੍ਰੀਤੀ, ਡਾ. ਮਾਨਵ ਰਤਨ, ਡਾ. ਮਿਨਾਕਸ਼ੀ ਗੁਪਤਾ, ਡਾ. ਅੰਕਿਤ ਗੁਪਤਾ, ਡਾ. ਅੰਕਿਤ ਕੁਮਾਰ, ਡਾ. ਸੁਰਿੰਦਰ ਗੁਪਤਾ, ਡਾ. ਆਤਿਸ਼ ਸਿੰਗਲਾ, ਡਾ. ਪੀ. ਕੇ. ਮੈਨੀ, ਡਾ. ਮੀਨਾ ਲਾਲ, ਡਾ. ਕੋਕਿਲਾ ਗੁਪਤਾ, ਡਾ. ਪ੍ਰੇਮ ਪ੍ਰਕਾਸ਼ ਨੂੰ ਸਨਮਨਿਤ ਕਰਕੇ ਮਾਣ ਮਹਿਸੂਸ ਕੀਤਾ।ਇਸ ਨਵੇਂ ਵਰ੍ਹੇ ਦੇ ਦੂਜੇ ਪ੍ਰੋਜੈਕਟ ਤੇ ਕਲੱਬ ਦੇ ਕਾਫੀ ਜਿਆਦਾ ਮੈਂਬਰ ਨੇ ਹਿੱਸਾ ਲਿਆ, ਜਿੰਨਾ ਚ ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਕਲੱਬ ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕਲੱਬ ਕੈਸ਼ੀਅਰ ਗੁਰਪ੍ਰੀਤ ਸਿੰਘ ਛੀਨਾ, ਕਲੱਬ ਪੀ.ਆਰ.ਉ ਰਜਿੰਦਰ ਸਿੰਘ ਢਿੱਲੋਂ, ਲਾਇਨ ਐਮ.ਜੈ.ਐਫ. ਲਾਇਨ ਦਵਿੰਦਰ ਸਿੰਘ ਤੂਰ, ਜ਼ੋਨ ਚੇਅਰਮੈਨ ਐੱਮ.ਜੇ. ਐੱਫ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਲਾਇਨ ਨਿਰਭੈ ਸਿੱਧੂ, ਲਾਇਨ ਇੰਦਰਪਾਲ ਸਿੰਘ ਢਿੱਲੋ, ਲਾਇਨ ਪਰਮਿੰਦਰ ਸਿੰਘ ,ਲਾਇਨ ਪਰਮਵੀਰ ਸਿੰਘ ਗਿੱਲ ਲਾਇਨ ਜਸਜੀਤ ਮੱਲੀ, ਲਾਇਨ ਕੁਣਾਲ ਬੱਬਰ, ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਵਿਵੇਕ ਭਾਰਦਵਾਜ, ਲਾਇਨ ਮਾਨਵ ਰਤਨ ਗੁਪਤਾ, ਲਾਇਨ ਭਾਰਤ ਭੂਸ਼ਣ,ਲਾਇਨ ਗੁਰਵਿੰਦਰ ਸਿੰਘ ਭੱਠਲ ਤੇ ਲਾਇਨ ਮਨਜੀਤ ਸਿੰਘ ਮਠਾੜੂ ਮੌਜੂਦ ਸਨ।

LEAVE A REPLY

Please enter your comment!
Please enter your name here