ਜਗਰਾਉਂ, 8 ਜੁਲਾਈ ( ਜਗਰੂਪ ਸੋਹੀ) – ਜਗਰਾਉਂ ਏਰੀਏ ਦੇ ਕਈ ਪਿੰਡਾਂ ਦੇ ਖੇਤਾਂ ਦੀਆਂ ਮੋਟਰਾਂ ਰਾਹੀਂ ਗੰਦਾ ਪਾਣੀ ਆ ਰਿਹਾ ਹੈ। ਜਿਸਦਾ ਕਾਰਨ ਤੱਪੜ ਹਰਨੀਆਂ ਪਿੰਡ ਵਿੱਚ ਲੱਗੀ ਰਿਫਾਇਨਰੀ ਮੰਨਿਆ ਜਾ ਰਿਹਾ ਹੈ। ਉਸ ਦੇ ਸੰਬੰਧ ਵਿੱਚ ਪਿੰਡ ਸ਼ੇਰਪੁਰ ਕਲਾਂ ਤਹਿ ਜਗਰਾਓਂ ਜ਼ਿਲਾ ਲੁਧਿਆਣਾ ਦੇ ਵੱਡਾ ਗੁਰਦੁਆਰਾ ਸਾਹਿਬ (ਜਾਗਿਤਸਰ) 11 ਤਾਰੀਕ ਦਿਨ ਬੁੱਧਵਾਰ ਨੂੰ ਵੱਡਾ ਇੱਕਠ ਰੱਖਿਆ ਹੈ ਤਾ ਜੋ ਇਸ ਬੇਹੱਦ ਗੰਭੀਰ ਮਸਲੇ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਜਗਰਾਓਂ ਬਲਾਕ ਤੇ ਸਿੱਧਵਾਂ ਬੇਟ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨ ਜੱਥੇਬੰਦੀਆਂ ਨੂੰ 11/7/2023 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪਹੁੰਚਣ ਲਈ ਬੇਨਤੀ ਕੀਤੀ ਗਈ।