Home crime ਲੁਧਿਆਣਾ ਤੋਂ ਚਾਰ ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਲਾਸ਼ ਛੱਪੜ ‘ਚੋਂ...

ਲੁਧਿਆਣਾ ਤੋਂ ਚਾਰ ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਲਾਸ਼ ਛੱਪੜ ‘ਚੋਂ ਬਰਾਮਦ

47
0


ਲੁਧਿਆਣਾ (ਭੰਗੂ) ਕੁੱਝ ਦਿਨ ਪਹਿਲੋਂ ਮੀਂਹ ਵਿਚ ਨਹਾਉਣ ਗਏ 14 ਸਾਲ ਦੇ ਬੱਚੇ ਦੀ ਭਾਮੀਆਂ ਖੁਰਦ ਦੇ ਇਲਾਕੇ ਦੇ ਛੱਪੜ ‘ਚੋਂ ਲਾਸ਼ ਬਰਾਮਦ ਕੀਤੀ ਗਈ। ਬੱਚੇ ਦੇ ਗੁੰਮ ਹੋਣ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਬੀਰ ਸਿੰਘ ਕੁਝ ਦਿਨ ਪਹਿਲੋਂ ਸਕੂਲ ਤੋਂ ਆਉਣ ਤੋਂ ਬਾਅਦ ਬਾਰਿਸ਼ ਵਿਚ ਨਹਾਉਣ ਘਰ ਤੋਂ ਬਾਹਰ ਚਲਾ ਗਿਆ। ਕਈ ਘੰਟਿਆਂ ਤਕ ਜਦ ਉਹ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ੀ ਸ਼ੁਰੂ ਕੀਤੀ।

ਪਰਿਵਾਰਕ ਮੈਂਬਰ ਪੂਰੀ ਰਾਤ ਉਸ ਨੂੰ ਲਭਦੇ ਰਹੇ ਪਰ ਬੱਚੇ ਸਬੰਧੀ ਕੋਈ ਸੂਚਨਾ ਨਾ ਮਿਲੀ। ਇਸੇ ਦੌਰਾਨ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਬੀਤੀ ਦੇਰ ਸ਼ਾਮ ਨੂੰ ਇਲਾਕੇ ਦੇ ਕੁੱਝ ਲੋਕਾਂ ਨੇ ਗੁਰਬੀਰ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿਚ ਦੇਖੀ। ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੈਰ ਤਿਲਕਣ ਕਰਕੇ ਲੜਕਾ ਪਾਣੀ ਵਿੱਚ ਡਿੱਗ ਪਿਆ ਹੋਵੇਗਾ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।

LEAVE A REPLY

Please enter your comment!
Please enter your name here