Home ਪਰਸਾਸ਼ਨ ਜਗਰਾਉ ਦੇ ਨਵੇਂ ਆਏ ਐਸ ਐਚ ਓ ਜਗਜੀਤ ਸਿੰਘ ਨੇ ਬਾਜ਼ਾਰਾਂ ਵਿੱਚ...

ਜਗਰਾਉ ਦੇ ਨਵੇਂ ਆਏ ਐਸ ਐਚ ਓ ਜਗਜੀਤ ਸਿੰਘ ਨੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨਾਲ ਕੀਤੀ ਮੁਲਾਕਾਤ

69
0


“ਇਲਾਕੇ ਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ – ਐਸ ਐਚ ਓ ਜਗਜੀਤ ਸਿੰਘ”
ਜਗਰਾਉ, 10 ਜੁਲਾਈ (ਭਗਵਾਨ ਭੰਗੂ- ਲਿਕੇਸ ਸ਼ਰਮਾ ) ਆਪਣੀ ਵੱਖਰੀ ਕੰਮ ਕਰਨ ਦੀ ਕਾਰਜ ਸ਼ੈਲੀ ,ਲੋਕ ਸੇਵਾ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਅਫ਼ਸਰ ਵਜੋਂ ਵਿਚਰਨ ਵਾਲੇ ਜਗਜੀਤ ਸਿੰਘ ਨੇ ਥਾਣਾ ਸਿਟੀ ਜਗਰਾਉਂ ਦੇ ਮੁੱਖ ਅਫ਼ਸਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੋਕਾਂ ਨੂੰ ਆ ਰਹੀਆਂ ਸਮਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਹਲ ਕਰਨ ਦਾ ਭਰੋਸਾ ਦਿੱਤਾ ‌
ਜੇਕਰ ਕੁੱਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਐਸ ਐਚ ਓ ਮੁਹੰਮਦ ਜਮੀਲ ਨੇ ਜਗਰਾਉ ਵਿੱਚ ਬਹੁਤ ਵਧੀਆ ਡਿਊਟੀ ਕਰਕੇ ਆਪਣਾ ਚੰਗਾ ਨਾਮ ਬਣਾਇਆ ਸੀ ਉਸ ਤੋਂ ਬਾਅਦ ਥਾਣਾ ਸਿਟੀ ਜਗਰਾਉਂ ਵਿੱਚ ਹੋਰ ਵੀ ਕਈ ਐਸ ਐਚ ਓ ਆਏ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਜੋ ਕਿ ਕਰੋਨਾ ਸਮਾਂ ਵਿੱਚ ਵੀ ਆਪਣੀ ਡਿਊਟੀ ਦੋਰਾਨ ਸਰਗਰਮ ਰਹੇ। ਉਨ੍ਹਾਂ ਸਮੇਂ ਸਮੇਂ ਅਨੁਸਾਰ ਆਪਣੀ ਡਿਊਟੀ ਨਿਭਾਈ ਬੜੇ ਧਲੱੜੇਦਾਰ ਤਰੀਕੇ ਨਾਲ ਕੀਤੀ ਹੁਣ ਜਿਵੇਂ ਹੀ ਉੱਨਾਂ ਸਿਟੀ ਥਾਣਾ ਜਗਰਾਾਉ ਦਾ ਚਾਰਜ ਸੰਭਾਲ਼ਿਆ ਤਾਂ ਬਜ਼ਾਰਾਂ ਵਿੱਚ ਖੁਦ ਰਾਊਡ ਲਗਾਉਂਦੇ ਨਜ਼ਰ ਆਏ ਅਤੇ ਦੁਕਾਨਦਾਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮਸਿਆਵਾਂ ਸੁਣੀਆਂ।ਜਦੋ ਡੇਲੀ ਜਗਰਾਉ ਟੀਮ ਨੇ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉੱਨਾਂ ਕਿਹਾ ਕਿ ਮੈਂ ਦੋ ਕੁ ਦਿਨ ਪਹਿਲਾਂ ਹੀ ਚਾਰਜ ਸੰਭਾਲ਼ਿਆ ਹੈ। ਉਨ੍ਹਾਂ ਕਿਹਾ ਕਿ ਲੁੱਟਾ ਖੋਹਾਂ ਕਰਨ ਵਾਲੇ,ਨਸ਼ੇ ਦੇ ਤਸਕਰ ਜਾਂ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋ ਜਲਦ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸਿਆ ਨਹੀ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਾਥ ਦੇਣ ਤਾਂ ਕਿ ਗਲਤ ਅਨਸਰਾਂ ਦੇ ਹੌਂਸਲੇ ਤੋੜੇ ਜਾਣ ,ਕੋਈ ਸ਼ੱਕੀ ਵਿਅਕਤੀ ਨਜਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਆਹੁਦੇਦਾਰਾਂ ਨਾਲ ਮਿਲ ਕੇ ਸ਼ਹਿਰਵਾਸੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here