Home Education ਜੀ.ਐਂਚ.ਜੀ.ਅਕੈਡਮੀ, ਜਗਰਾਉਂ ਵਿਖੇ ਪੂਰਾ ਹਫਤਾ ਸੈਮੀਨਰ ਨੂੰ ਸਮਰਪਿਤ

ਜੀ.ਐਂਚ.ਜੀ.ਅਕੈਡਮੀ, ਜਗਰਾਉਂ ਵਿਖੇ ਪੂਰਾ ਹਫਤਾ ਸੈਮੀਨਰ ਨੂੰ ਸਮਰਪਿਤ

35
0


ਜਗਰਾਉਂ, 10 ਜੁਲਾਈ ( ਵਿਕਾਸ ਮਠਾੜੂ)-ਜੀ.ਐੱਚ.ਜੀ.ਅਕੈਡਮੀ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੇ ਅਖੀਰਲੇ ਹਫਤੇ ਅਧਿਆਪਕਾਂ ਦੇ ਸੈਮੀਨਰ ਅਯੋਜਿਤ ਕੀਤੇ ਗਏ।ਜਿਸ ਵਿੱਚ ਮਿਤੀ 3 ਜੁਲਾਈ ਨੂੰ ਰਿਸੋਰਸ ਪਰਸਨ ਸ੍ਰੀਮਤੀ ਸ਼ਾਲਿਨੀ ਸਿੰਘ ਵੱਲੋਂ ‘ ਇੱਕੀਵੀਂ ਸਦੀ ਵਿਚ ਪੜ੍ਹਾਉਣ ਦੇ ਹੁਨਰ’ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ।ਜਿਸ ਵਿਚ ਉਨ੍ਹਾਂ ਨੇ ਅਧਿਆਪਕਾਂ ਨੂੰ ਸਮੇਂ ਦੇ ਅਨੁਸਾਰ ਅਧਿਆਪਨ ਦੌਰਾਨ ਆਧੁਨਿਕ ਤਕਨੀਕ ਨੂੰ ਅਪਣਾਉਣ ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਨੂੰ ਜਮਾਤ ਵਿੱਚ ਬੈਠੇ ਵਿਦਿਆਰਥੀਆਂ ਦੇ ਹਰ ਵਰਗ ਨੂੰ ਹਮੇਸ਼ਾ ਲਈ ਧਿਆਨ ਵਿੱਚ ਰੱਖਣ ਦੀ ਨੂ ਸਲਾਹ ਵੀ ਦਿੱਤੀ। ਮਿਤੀ 5 ਜੁਲਾਈ ਰਾਜਪਾਲ ਸਿੰਘ ਵੱਲੋਂ ਗੁਰਮਤਿ ਗਿਆਨ ਦੇ ਸੈਸ਼ਨ ਦੌਰਾਨ ਅਧਿਆਪਕਾਂ ਨਾਲ ਗੁਰਮਤਿ ਸਿੱਖ ਇਤਿਹਾਸ ਨਾਲ ਸਬੰਧਿਤ ਅਤੇ ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ ਤੋਂ ਕਰਤੱਬਾਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਰ ਅਧਿਆਪਕ ਵਿਚ ਸਮੇਂ ਦੀ ਪਾਬੰਦੀ, ਖਿਮਾ ਜਾਚਕਤਾ, ਨੈਤਿਕ ਸਿੱਖਿਆਾ,ਕਿੱਤੇ ਪ੍ਰਤੀ ਇਮਾਨਦਾਰੀ ,ਜਜ਼ਬਾ,ਬੱਚੇ ਦੇ ਪ੍ਰਤੀਕਰਮ ਨੂੰ ਸਮਝਣਾ, ਵਿਦਿਆਰਥੀਆਂ ਵਿਚ ਹੀਣ ਭਾਵਨਾ ਨਾ ਆਉਣ ਦੇਣਾ ਆਦਿ ਉੱਤਮ ਗੁਣਾਂ ਦਾ ਹੋਣਾ ਲਾਜ਼ਮੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਗੁਰਬਾਣੀ ਨੂੰ ਪੜ੍ਹਨ, ਵਿਚਾਰਨ ਅਤੇ ਉਸ ਉੱਪਰ ਅਮਲ ਕਰਨ ਦੀ ਸਿੱਖਿਆ ਦਿੰਦੇ ਹੋਏ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ।ਇਸ ਦੇ ਨਾਲ ਹੀ ਗੁਰਬਾਣੀ ਦੀ ਸ਼ਕਤੀ ਨੂੰ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਉੱਪਰ ਅਮਲ ਕੀਤਾ ਜਾਵੇ ਤਾਂ ਕਿਸੇ ਸੰਸਾਰ ਜੰਗ ਦੀ ਲੋੜ ਹੀ ਨਾ ਪਵੇ ਅਤੇ ਇਸ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਮਿਤੀ 6 ਜੁਲਾਈ ਨੂੰ ਅਮਨ ਭਾਟੀਆ ਦੁਆਰਾ ‘ਬੋਲਚਾਲ ਅਤੇ ਪ੍ਰੇਰਣਾਤਮਕ’ ਵਿਸ਼ੇ ਉੱਤੇ ਅਤੇ 7 ਜੁਲਾਈ ਨੂੰ ਭਵਦੀਪ ਕੋਹਲੀ ਵੱਲੋ ‘ਹੈਪੀ ਟੀਚਰ ਹੈਪੀ ਕਲਾਸਰੂਮ’ ਵਿਸ਼ੇ ਉੱਤੇ ਸੈਮੀਨਰ ਅਯੋਜਿਤ ਕੀਤਾ ਗਿਆ।ਜਿਸ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਭਾਵਨਾਤਮਕ ਤੌਰ ਤੇ ਵਿਦਿਆਰਥੀਆਂ ਨਾਲ ਜੁੜਨ ਦਾ ਸੰਦੇਸ਼ ਦਿੱਤਾ।ਉਨ੍ਹਾਂ ਨੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਹਰ ਮਨੁੱਖੀ ਜੀਵ ਦੀ ਆਪਣੀ ਬੁੱਧੀ ਯੋਗਤਾ ਹੁੰਦੀ ਹੈ।ਇਸ ਲਈ ਜ਼ਰੂਰਤ ਹੈ ਕਿ ਹਰ ਵਿਦਿਆਰਥੀ ਵਿੱਚ ਕਲਾ ਨੂੰ ਪਹਿਚਾਣ ਕੇ ਉਸ ਵਿੱਚ ਨਿਖਾਰ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮਨ ਤੋਂ ਖੁਸ਼ ਅਧਿਆਪਕ ਹੀ ਵਿਦਿਆਰਥੀਆਂ ਨੂੰ ਖੁਸ਼ੀ-ਖੁਸ਼ੀ ਸਿੱਖਿਆ ਦੇ ਸਕਦਾ ਹੈ ਅਤੇ ਆਪਣੀ ਜਮਾਤ ਦਾ ਮਾਹੌਲ ਖੁਸ਼ਨੁਮਾ ਬਣਾ ਸਕਦਾ ਹੈ। ਮਿਤੀ 8 ਜੁਲਾਈ, 2003 ਨੂੰ ਡਾਕਟਰ ਵਰਿੰਦਰਪਾਲ ਸਿੰਘ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲੇ ਐੱਫ਼.ਆਈ. ਗੋਲਡਨ ਜੁਬਲੀ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਦੁਆਰਾ ‘ਪੰਜਾਬ ਦੀ ਵਿਰਾਸਤੀ ਵਿੱਦਿਅਕ ਪ੍ਰਣਾਲੀ ਮੁੜ ਸੁਰਜੀਤ ਕਿਵੇਂ ਕਰੀਏ’, ਉਪਰ ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖ਼ਾਲਸੇ ਦੀ ਪਰਿਭਾਸ਼ਾ ਦੱਸਦੇ ਹੋਏ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਦਾਰ ਹਰੀ ਸਿੰਘ ਨਲੂਆ ,ਭਗਤ ਪੂਰਨ ਸਿੰਘ,ਮਾਸਟਰ ਤਾਰਾ ਸਿੰਘ , ਭਾਈ ਬਘੇਲ ਸਿੰਘ ਆਦਿ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੇ ਚਾਨਣਾ ਪਾਇਆ।ਉਨ੍ਹਾਂ ਨੇ ਮਹਾਨ ਸ਼ਖ਼ਸੀਅਤਾਂ ਦੀ ਉਦਾਹਰਨ ਦਿੰਦੇ ਹੋਏ ਕਿਰਦਾਰ ਨੂੰ ਉੱਚਾ ਸੁੱਚਾ ਬਣਾਈ ਰੱਖਣ ਦੀ ਪ੍ਰੇਰਨਾ ਵੀ ਦਿੱਤੀ । ਉਹਨਾਂ ਨੇ ਅਧਿਆਪਕਾਂ ਨੂੰ ਪੁਰਾਣੀ ਵਿਦਿਅਕ ਪ੍ਰਣਾਲੀ ਦੇ ਢਾਂਚੇ ਬਾਰੇ ਜਾਣਕਾਰੀ ਦਿੰਦਿਆ ਹੋਏ ਵਿਦਿਆਰਥੀਆਂ ਨੂੰ ਧਰਮ ਨਾਲ ਜੋੜਨ ਲਈ ਪ੍ਰੇਰਿਤ ਕੀਤਾ।
ਅਖੀਰ ਵਿੱਚ ਜੀ.ਐੱਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਵਰਕਸ਼ਾਪ ਦਾ ਅਰਥ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਗਿਆਨ ਵਿੱਚ ਵਾਧਾ ਕਰਨਾ । ਇਸ ਲਈ ਸਮੇਂ – ਸਮੇਂ ‘ਤੇ ਜੀ.ਐੱਚ.ਜੀ.ਅਕੈਡਮੀ ਵੱਲੋਂ ਅਧਿਆਪਕਾਂ ਲਈ ਸੈਮੀਨਰ ਦਾ ਅਯੋਜਨ ਕੀਤਾ ਜਾਂਦਾ ਰਹੇਗਾ ।

LEAVE A REPLY

Please enter your comment!
Please enter your name here