Home Education ਯੂਨੀਵਰਸਿਟੀ ਕਾਲਜ ਫਿਲੌਰ ਬਣਿਆ ਨੌਂ ਸਿੱਖਿਆ ਸੰਸਥਾਵਾਂ ਦਾ ਪ੍ਰੀਖਿਆ ਕੇਂਦਰ

ਯੂਨੀਵਰਸਿਟੀ ਕਾਲਜ ਫਿਲੌਰ ਬਣਿਆ ਨੌਂ ਸਿੱਖਿਆ ਸੰਸਥਾਵਾਂ ਦਾ ਪ੍ਰੀਖਿਆ ਕੇਂਦਰ

59
0

ਫਿਲੌਰ, 31 ਮਈ ( ਰਾਜਨ ਜੈਨ) -ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀਆਂ ਦੂਜੇ, ਚੌਥੇ ਅਤੇ ਛੇਵੇਂ ਸਮੈਸਟਰਾਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਨੌਂ ਸਿੱਖਿਆ ਸੰਸਥਾਵਾਂ ਦਾ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਪ੍ਰਾਈਵੇਟ ਕਾਲਜਾਂ ਦੁਆਰਾ ਪੇਪਰਾਂ ਦੇ ਕੀਤੇ ਮੁਕੰਮਲ ਬਾਈਕਾਟ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅੱਠ ਪ੍ਰਾਈਵੇਟ ਕਾਲਜਾਂ: ਰਾਮਗੜ੍ਹੀਆ ਕਾਲਜ- ਫਗਵਾੜਾ, ਸੇਂਟ ਸੋਲਜਰ ਕਾਲਜ-ਫਗਵਾੜਾ, ਗੁਰੂ ਨਾਨਕ ਭਾਈ ਲਾਲੋ ਕਾਲਜ-ਫਗਵਾੜਾ, ਬਾਬਾ ਸੰਗ ਢੇਸੀਆਂ ਕਾਲਜ-ਗੋਰਾਇਆ (ਜਲੰਧਰ), ਗੁਰੂ ਨਾਨਕ ਕਾਲਜ-ਸੁਖਚੈਨਆਣਾ, ਕਮਲਾ ਨਹਿਰੂ ਕਾਲਜ – ਫਗਵਾੜਾ, ਮੋਹਨ ਲਾਲ ਉੱਪਲ ਕਾਲਜ -ਫਗਵਾੜਾ, ਗੁਜਰਾਂਵਾਲਾ ਕਾਲਜ – ਲੁਧਿਆਣਾ ਅਤੇ ਮੱਕੜ ਕਾਲਜ ਦਾ ਲੁਧਿਆਣਾ ਪ੍ਰੀਖਿਆ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਨੂੰ ਬਣਾ ਦਿੱਤਾ ਅਤੇ ਇਹ ਵੀ ਯਕੀਨੀ ਬਣਾਇਆ 31 ਮਈ 2023 ਤੋਂ ਅਖੀਰ ਤਕ ਦੇ ਸਵੇਰ (ਸਮਾਂ 9:00 ਤੋਂ 12:00)ਅਤੇ ਸ਼ਾਮ (ਸਮਾਂ 1:30 ਤੋਂ 4:30) ਦੇ ਇਮਤਿਹਾਨ ਇਥੇ ਸਥਾਪਿਤ ਪ੍ਰੀਖਿਆ ਕੇਂਦਰ ਵਿੱਚ ਹੀ ਕਰਵਾਏ ਜਾਣਗੇ। ਕਾਲਜ ਦੇ ਪ੍ਰਿੰਸੀਪਲ ਡਾਂ. ਪਰਮਜੀਤ ਕੌਰ ਜੱਸਲ ਹੁਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਹਮੇਸ਼ਾ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕਦਮ ਪੁੱਟਦਾ ਆ ਰਿਹਾ ਹੈ। ਮੈਨੂੰ ਮਾਣ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਡੇ ਕਾਲਜ ਨੂੰ ਪ੍ਰੀਖਿਆ ਕੇਂਦਰ ਵਜੋਂ ਚੁਣਿਆ ਗਿਆ ਹੈ। ਇਸੇ ਤਰ੍ਹਾਂ ਕਾਲਜ ਵੱਲੋਂ ਪੂਰੀ ਤਨ ਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਉਕਤ ਪ੍ਰੀਖਿਆਵਾਂ ਦੌਰਾਨ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ- ਟੀਚਿੰਗ ਸਟਾਫ ਅਨੁਸ਼ਾਸ਼ਨ ਪੂਰਵਕ ਡਿਊਟੀ ਨਿਭਾਅ ਰਿਹਾ ਹੈ। ਇਸਦੇ ਨਾਲ ਹੀ ਉਕਤ ਪ੍ਰੀਖਿਆਵਾਂ ਬੜੇ ਸਾਫ਼, ਸ਼ਾਂਤ ਅਤੇ ਨਕਲ ਰਹਿਤ ਮਾਹੌਲ ਵਿੱਚ ਹੋ ਰਹੀਆਂ ਹਨ। ਇਸੇ ਤਰ੍ਹਾਂ ਵਿਦਿਆਰਥੀਆਂ ਦੀਆਂ ਲੋੜਾਂ, ਜਾਣਕਾਰੀ ਅਤੇ ਉਨ੍ਹਾਂ ਨਾਲ ਸੰਬੰਧਿਤ ਹਰ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here