Home ਧਾਰਮਿਕ ਗੁਰੂ ਨਾਨਕ ਸਹਾਰਾ ਸੁਸਾਇਟੀ ਵਲੋਂ 171ਵੇ ਪੈਨਸ਼ਨ ਵੰਡ ਸਮਾਗਮ ਮੋਕੇ ਬਜ਼ੁਰਗਾਂ ਨੂੰ...

ਗੁਰੂ ਨਾਨਕ ਸਹਾਰਾ ਸੁਸਾਇਟੀ ਵਲੋਂ 171ਵੇ ਪੈਨਸ਼ਨ ਵੰਡ ਸਮਾਗਮ ਮੋਕੇ ਬਜ਼ੁਰਗਾਂ ਨੂੰ ਵੰਡੀ ਪੈਨਸ਼ਨ

44
0

ਜਗਰਾਉ, 31 ਮਈ ( ਭਗਵਾਨ ਭੰਗੂ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਵਲੋ ਚੇਅਰਮੈਨ ਗੁਰਮੇਲ ਸਿੰਘ ਢਿਲੋਂ(ਯੂ ਕੇ) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 171ਵਾਂ ਸਵ:ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਸਥਾਨਕ ਆਦਰਸ਼ ਕੰਨਿਆ ਸਕੂਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਮਿਸਟ ਐਸੋਸੀਏਸ਼ਨ ਜਗਰਾੳ ਦੇ ਪ੍ਰਧਾਨ ਪੰਕਜ ਅਗਰਵਾਲ ਸਨ ਜਿਨਾਂ ਨੇ ਅਪਣੇ ਵਲੋ ਸੈਕਟਰੀ ਕੇਵਲ ਮਲਹੋਤਰਾ ਦੇ ਨਾਲ ਸੁਸਾਇਟੀ ਦੇ 26 ਬਜੁਰਗਾਂ ਨੂੰ ਪੰਜ ਪੰਜ ਸੋ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ।ਉਨ੍ਹਾਂ ਇਸ ਮੋਕੇ ਸਕੂਲ ਦੀ ਮਦਦ ਕਰਣ ਦੀ ਭੀ ਗੱਲ ਆਖੀ।ਇਸ ਮੋਕੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਯੁ ਕੇ ਦੇ ਸਕੱਤਰ ਹਰਨੇਕ ਸਿੰਘ ਚੀਮਨਾ, ਹਰਵਿੰਦਰ ਸਿੰਘ , ਕੈਪਟਨ ਨਰੇਸ਼ ਵਰਮਾ ਅਤੇ ਹਰਮਨ ਸਿੰਘ ਨੇ ਟਰੱਸਟ ਵਲੋ 26 ਬਜੁਰਗਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ। ਇਸ ਮੋਕੇ ਆਦਰਸ਼ ਕੰਨਿਆ ਸਕੂਲ ਦੀ ਅੱਠਵੀ ਦੀ ਵਿਦਿਆਰਥਣ ਖੁਸ਼ੀ ਦੇ 94 ਪ੍ਰਤੀਸ਼ਤ ਨੰਬਰ ਹਾਸਲ ਕਰਣ ਤੇ ਪੰਕਜ ਅਗਰਵਾਲ ਨੇ ਨਗਦ ਇਨਾਮ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ।ਇਸ
ਮੋਕੇ ਪੰਕਜ ਅਗਰਵਾਲ ਨੇ ਅਪਣੇ ਵਲੋ ਸਾਰੇ ਬਜੁਰਗਾ ਅਤੇ ਮਹਿਮਾਨਾ ਨੂੰ ਚਾਹ ਨਾਸ਼ਤਾ ਵੀ ਕਰਵਾਇਆ ।ਇਸ ਮੋਕੇ ਪੁਲਿਸ ਟਰੈਫਿਕ ਸੈਲ ਦੇ ਇੰਚਾਰਜ ਹਰਪਾਲ ਸਿੰਘ ਨੇ ਲੜਕੀਆ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਣ ਤੇ ਲੈਕਚਰ ਦਿੱਤਾ।।ਇਸ ਮੋਕੇ ਕੈਪਟਨ ਨਰੇਸ਼ ਵਰਮਾ ਅਤੇ ਉਨਾੰ ਦੀ ਧਰਮ ਪਤਨੀ ਡਿੰਪਲ ਵਰਮਾ ਨੇ ਅਪਣੀ ਬੇਟੀ ਵਰਗੀ ਨੂੰਹ ਡਾ: ਅਕਾਕੰਸ਼ਾ ਵਰਮਾ ਦੇ ਜਨਮਦਿਨ ਦੇ ਮੋਕੇ ਤੇ ਆਦਰਸ਼ ਸਕੂਲ ਦੇ ਸਾਰੇ ਬਚਿੱਆ ਅਤੇ ਮਹਿਮਾਨਾ ਨੂੰ ਫਰੂਟੀਆ ਪਿਆਈਆ। ਪ੍ਰਿਸੀਂਪਲ ਸੁਨੀਤਾ ਰਾਣੀ ਨੇ ਸਭ ਮਹਿਮਾਨਾ ਅਤੇ ਦਾਨੀ ਸੱਜਣਾ ਦਾ ਸਕੂਲ ਵਿੱਚ ਆਉਣ ਤੇ ਧੰਨਵਾਦ ਕੀਤਾ।ਇਸ ਮੋਕੇ ਡਾ: ਪੰਕਜ ਅਗਰਵਾਲ, ਕੇਵਲ ਮਲਹੋਤਰਾ, ਹਰਨੇਕ ਸਿੰਘ ਚੀਮਨਾ,ਹਰਵਿੰਦਰ ਸਿੰਘ ਚੀਮਨਾ, ਹਰਮਨ ਸਿੰਘ, ਡਾ: ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ,ਏ ਐਸ ਆਈ ਹਰਪਾਲ ਸਿੰਘ, ਏ ਐਸ ਆਈ ਸੁਖਦੇਵ ਸਿੰਘ, ਏ ਐਸ ਆਈ ਸੁੱਖਵਿੰਦਰ ਸਿੰਘ,ਸੰਜੀਵ ਅਰੋੜਾ , ਅਮਿਤ ਖੰਨਾ, ਪ੍ਰਿੰਸੀਪਲ ਸੁਨੀਤਾ ਰਾਣੀ, ਸ਼ਿਫਾਲੀ ਕਤਿਆਲ , ਸਵੱਛ ਭਾਰਤ ਟੀਮ ਅਤੇ ਸਮੂਹ ਸਟਾਫ ਹਾਜਰ ਸੀ।ਮੰਚ ਸੰਚਾਲਨ ਹਮੇਸ਼ਾ ਦੀ ਤਰਾਂ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਕੀਤਾ।

LEAVE A REPLY

Please enter your comment!
Please enter your name here