”
ਜਗਰਾਉਂ, 22 ( ਸਤੀਸ਼ ਕੋਹਲੀ, ਜੱਸੀ ਢਿੱਲੋਂ )-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਕਰਵਾਏ ਗਏ। ਜਿਸ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬਾਬਾ ਇਕਬਾਲ ਸਿੰਘ ਜੀ ਤੁਗਲ ਵਾਲਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਖ਼ਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮਹਾਨ ਕਥਾ ਵਾਚਕ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਨੇ ਕਥਾ ਦੀ ਵਿਚਾਰ ਕਰਦਿਆਂ ਗੁਰੂ ਦੇ ਦੱਸੇ ਮਾਰਗ ਦੀ ਵਿਚਾਰਕ ਸਾਂਝ ਪਾਈ। ਉਹਨਾਂ ਸੰਗਤ ਦੀ ਇਕੱਰਤਾ ਨੂੰ ਗੁਰੂ ਦੀ ਕਿਰਪਾ ਕਰਕੇ ਵੀ ਸੰਭਵ ਦੱਸਿਆ। ਉਹਨਾਂ ਕਿਹਾ ਕਿ ਗੁਰਬਾਣੀ ਸਾਨੂੰ ਸੱਚ ਨਾਲ ਜੋੜਦੀ ਹੈ ਸਾਨੂੰ ਹਮੇਸ਼ਾ ਇਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਚਿੰਤਾ-ਮੁਕਤ ਜੀਵਨ ਨੂੰ ਆਧਾਰ ਬਣਾਉਣ ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਗੁਰੁ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਤੋਂ ਬਾਅਦ ਭਾਈ ਇਕਬਾਲ ਸਿੰਘ ਤੁਗਲ ਅਤੇ ਹਜ਼ੂਰੀ ਕਥਾ-ਵਾਚਕ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਹਰ ਸਮੇਂ ਜ਼ਰੂਰੀ ਹੈ। ਸਾਨੂੰ ਧਰਮ ਨਾਲ ਜੀਵਨ ਜਿਊਣ ਦੀ ਜਾਂਚ ਸਿੱਖਣੀ ਜ਼ਰੂਰੀ ਹੈ। ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜ ਕੇ ਰੱਖਦੇ ਹਾਂ ਤਾਂ ਜੋ ਉਹ ਆਪਣੇ ਜੀਵਨ ਵਿਚ ਸਹੀ ਮਾਰਗ ਚੁਣ ਕੇ ਆਪਣੇ ਭਵਿੱਖ ਵੱਲ ਪਹੁੰਚਣ। ਗੁਰੂ ਨਾਨਕ ਦੇਵ ਜੀ ਨੇ ਆਪਣੀ ਆਪਾਰ ਕ੍ਰਿਪਾ ਕੀਤੀ ਜੋ ਇਸ ਸਕੂਲ ਵਿਚ ਆਪਣਾ ਮਿਹਰਾਂ ਭਰਿਆ ਹੱਥ ਰੱਖਿਆ ਤੇ ਉਹਨਾਂ ਇਹ ਉਪਰਾਲਾ ਕਰਵਾਇਆ। ਇਸ ਮੌਕੇ ਮੈਨੇਜ਼ਮੈਂਟ ਵਿਚ ਅਜਮੇਰ ਸਿੰਘ ਰੱਤੀਆਂ, ਸਤਵੀਰ ਸਿੰਘ, ਰਛਪਾਲ ਸਿੰਘ ਤੇ ਸ੍ਰੀਮਤੀ ਕੁਲਦੀਪ ਕੌਰ ਨੇ ਵੀ ਸੰਗਤ ਵਿਚ ਹਾਜ਼ਰੀ ਲਵਾਈ।
