ਜਗਰਾਉਂ ( ਵਿਕਾਸ ਮਠਾੜੂ ) -ਉਦਾਸੀ ਦਾ ਆਲਮ ਹੰਢਾ ਰਹੇ ਪੰਜ-ਆਬ ਦੀ ਹੋਣੀ ਦਾ ਬਿਰਤਾਂਤ ਹੈ”ਪੰਜਾਬ” ਗੀਤ ਇਹ ਵਿਚਾਰ ਗੀਤਕਾਰ,ਲੇਖਕ ਤੇ ਨਿਰਦੇਸ਼ਕ ਕੁਲਦੀਪ ਲੋਹਟ ਨੇ ਗੱਲਬਾਤ ਦੌਰਾਨ ਸਾਂਝੇ ਕੀਤੇ। ਮਿਊਜ਼ਿਕ ਵਰਾਂਡਾ ਇੰਟਰਟੇਨਰਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ “ਪੰਜਾਬ”ਗੀਤ ਨੂੰ ਹਰਦੇਵ ਟੂਸੇ ਨੇ ਅਤੀ ਸੁਰੀਲੀ ਤੇ ਦਰਦ ਪਰੁੱਤੀ ਅਵਾਜ਼ ਵਿੱਚ ਗਾਇਆ ਹੈ। ਗ਼ਜ਼ਲ ਦੀ ਬਹਿਰ ਦੇ ਇਸ ਗੀਤ ਦਾ ਮਿਊਜ਼ਿਕ ਦਵਿੰਦਰ ਕੈਂਥ ਨੇ ਦਿੱਤਾ ਹੈ।ਪਵਨ ਸਿੰਘ ਵਲੋਂ ਤਿਆਰ ਕੀਤੀ ਇਹ ਰਚਨਾਂ ਸੋਹਣੇ ” ਪੰਜਾਬ ” ਦੀ ਵੈਰਾਨੀ ਦਾ ਕਰੁਣਾਮਈ ਬਿਰਤਾਂਤ ਹੈ, ਜਿਸਨੂੰ ਸੁਣਦਿਆਂ ਸੰਵੇਦਨਸ਼ੀਲ ਮਨਾਂ ਵਿੱਚੋਂ ਸਿਸਕੀਆਂ ਨਿੱਕਲ ਉੱਠਦੀਆਂ ਹਨ।ਲੋਹਟ ਅਨੁਸਾਰ ਇਹ ਗੀਤ ਸਾਨੂੰ ਸਾਡੇ ਅੰਦਰ ਝਾਕਣ ਲਈ ਮਜਬੂਰ ਕਰੇਗਾ।

