Home Protest ਜਮਹੂਰੀ ਕਿਸਾਨ ਸਭਾ ਦੀ ਏਰੀਆਂ ਕਮੇਟੀ ਜੋਧਾਂ ਦਾ ਹੋਇਆ ਗਠਨ

ਜਮਹੂਰੀ ਕਿਸਾਨ ਸਭਾ ਦੀ ਏਰੀਆਂ ਕਮੇਟੀ ਜੋਧਾਂ ਦਾ ਹੋਇਆ ਗਠਨ

55
0

ਇੰਦਰਜੀਤ ਸਿੰਘ ਸਹਿਜਾਦ ਪ੍ਰਧਾਨ, ਡਾ. ਅਜੀਤ ਰਾਮ ਝਾਡੇ ਸਕੱਤਰ ਚੁਣੇ ਗਏ

ਜੋਧਾਂ-25 ਦਸੰਬਰ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਦੀਆਂ ਜੱਥੇਬੰਦਕ ਸਰਗਰਮੀ ਦੇ ਚਲਦਿਆਂ ਅੱਜ ਕਸਬਾ ਜੋਧਾਂ ਵਿਖੇ ਜਮਹੂਰੀ ਕਿਸਾਨ ਸਭਾ ਏਰੀਆਂ ਕਮੇਟੀ ਜੋਧਾਂ ਦਾ ਗਠਨ ਕੀਤਾ ਗਿਆ। ਜੈਤੋ ਦੇ ਮੋਰਚੇ ਦੇ ਸ਼ਹੀਦ ਭਾਈ ਲਾਭ ਸਿੰਘ ਜੋਧਾਂ ਹਾਲ ਵਿੱਚ ਪ੍ਰੀਤਮ ਸਿੰਘ ਸਾਬਕਾ ਸਰਪੰਚ ਛੋਕਰਾ, ਅੰਮ੍ਰਿਤਪਾਲ ਸਿੰਘ ਖੰਡੂਰ, ਹਮੀਰ ਸਿੰਘ ਜੋਧਾਂ, ਦੀ ਪ੍ਰਧਾਨਗੀ ਹੇਠ ਹੋਈ ਜੋਧਾਂ ਇਲਾਕੇ ਦੀ ਜੱਥੇਬੰਦਕ ਕਾਨਫੰਰਸ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਉਪਰੰਤ  ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਸਹਾਇਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ,  ਹਰਨੇਕ ਸਿੰਘ ਗੁੱਜਰਵਾਲ ਅਤੇ ਡਾ. ਪ੍ਰਦੀਪ ਜੋਧਾਂ, ਗੁਰਮੇਲ ਸਿੰਘ ਰੂਮੀ, ਗੁਰਦੀਪ ਸਿੰਘ ਕਲਸੀ, ਅਮਰੀਕ ਸਿੰਘ ਜੜਤੌਲੀ, ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਵੱਲੋਂ ਸਾਰੇ ਪੰਜਾਬ ਵਿੱਚ ਜੱਥੇਬੰਦਕ ਚੋਣਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਅੱਜ ਜੋਧਾਂ ਇਲਾਕੇ ਦੀ ਕਮੇਟੀ ਚੋਣ ਹੋ ਰਹੀ ਹੈ। ਉਹਨਾਂ ਕਿਹਾ ਕਿ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਜਥੇਬੰਦ ਹੋ ਕੇ ਹੀ ਕੀਤਾ ਜਾ ਸਕਦਾ ਹੈ। ਆਗੂਆਂ ਨੇ ਸੁਨੇਹਾ ਦਿੱਤਾ ਕਿ ਸਾਨੂੰ ਹਰ ਪਿੰਡ ਵਿੱਚ ਜਮਹੂਰੀ ਕਿਸਾਨ ਸਭਾ ਦੇ ਯੂਨਿਟ ਦੀ ਚੋਣ ਕਰਨੀ ਚਾਹੀਦੀ ਹੈ। ਤਾਂ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਲੋਕਾ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਤੇ ਕਈ ਕਿਸਾਨ ਆਗੂਆਂ ਵੱਲੋਂ ਆਪਣੇ ਸੁਝਾਅ ਵੀ ਦਿੱਤੇ ਗਏ। ਇਸ ਸਮੇ ਸਰਬ-ਸੰਮਤੀ ਨਾਲ ਹੋਈ ਚੋਣ ਵਿੱਚ ਇੰਦਰਜੀਤ ਸਿੰਘ ਗਰੇਵਾਲ਼ ਸਹਿਜਾਦ ਪ੍ਰਧਾਨ, ਡਾ. ਅਜੀਤ ਰਾਮ ਸ਼ਰਮਾ ਝਾਡੇ ਸਕੱਤਰ, ਸਿਕੰਦਰ ਸਿੰਘ ਹਿਮਾਯੂਪੁਰ ਖ਼ਜ਼ਾਨਚੀ ਸਮੇਤ ਮਨਦੀਪ ਸਿੰਘ ਮਨਸੂਰਾਂ, ਅੰਮ੍ਰਿਤਪਾਲ ਸਿੰਘ ਝਾਡੇ, ਜਗਮਿੰਦਰ ਸਿੰਘ ਬਿੱਟੂ ਲਲਤੋ ਖੁਰਦ, ਡਾ. ਜਸਮੇਲ ਸਿੰਘ ਲਲਤੋ, ਅਮਰਜੀਤ ਸਿੰਘ ਸਹਿਜਾਦ, ਭੁਪਿੰਦਰ ਸਿੰਘ ਖੰਡੂਰ, ਜਗਜੀਤ ਸਿੰਘ ਛੋਕਰਾ, ਗੁਰਮੀਤ ਸਿੰਘ ਕਿਲ੍ਹੇਵਾਲਾ ਜੋਧਾਂ, ਹਰਦੇਵ ਸਿੰਘ ਮੋਹੀ, ਕੁਲਵੰਤ ਸਿੰਘ ਮੋਹੀ, ਦਰਬਾਰਾ ਸਿੰਘ ਖੰਡੂਰ,ਕੁਲਵਿੰਦਰ ਸਿੰਘ ਛੋਕਰਾ, ਅਵਤਾਰ ਗਰੇਵਾਲ਼ ਜੋਧਾਂ, ਮੋਹਣ ਸਿੰਘ ਜੋਧਾਂ, ਹਰਮਿੰਦਰਪਾਲ ਸਿੰਘ ਰਾਜੂ ਜੋਧਾਂ,  21 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਨੱਛਤਰ ਸਿੰਘ, ਗੁਲਜ਼ਾਰ ਸਿੰਘ ਜੜਤੌਲੀ , ਮੇਜਰ ਸਿੰਘ ਜੋਧਾਂ, ਮਨਪ੍ਰੀਤ ਜੋਧਾਂ, ਦੀਪੀ ਜੋਧਾਂ ਹਾਜ਼ਰ ਸਨ।

LEAVE A REPLY

Please enter your comment!
Please enter your name here