ਸੇਜ਼ਲ ਅੱਖਾਂ ਨਾਲ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ
ਜਗਰਾਉਂ 25 ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ ) -ਛੁੱਟੀ ਕੱਟਣ ਆਇਆ ਸੈਨਿਕ ਧੁੰਦ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਦਾ ਲਈ ਅਲਵਿਦਾ ਆਖ ਗਿਆ।ਪਿੰਡ ਅਖਾੜਾ ਦੇ ਸਾਧਾਰਨ ਜਿਹੇ ਮਜ਼ਦੂਰ ਪਰਿਵਾਰ ਦਾ 27 ਸ਼ਾਲਾ ਸੱਤਪਾਲ ਸਿੰਘ ਇਕ ਭਰਾ ਤੇ ਦੋ ਭੈਣਾਂ ਵਿੱਚ ਵੱਡਾ ਤੇ ਮਾਪਿਆਂ ਦਾ ਵੱਡਾ ਸਹਾਰਾ ਸੀ। ਜਤਿੰਦਰ ਸਿੰਘ ਆਰਮੀ ਦੀ ਯੂਨਿਟ 7 ਸਿੱਖਲਾਈ ਵਿੱਚ ਪਠਾਨਕੋਟ ਕੈਂਪ ਵਿੱਚ ਤਿਊਟੀ ਉਤੇ ਤਾਇਨਾਤ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਛੁੱਟੀ ਆਇਆ ਹੋਇਆ ਸੀ।ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਤਿੰਦਰ ਸਿੰਘ ਆਪਣੇ ਪਰਿਵਾਰ ਦੇ ਕਰੀਬੀ ਘਰੇਲੂ ਰਿਸ਼ਤੇਦਾਰ ਜੋ ਪਿੰਡ ਤੋਂ ਬਾਹਰ ਰਹਿੰਦੇ ਹਨ, ਨੂੰ ਮਿਲਣ ਦੇਰ ਸ਼ਾਮ ਆਪਣੇ ਮੋਟਰਸਾਈਕਲ ‘ਤੇ ਆ ਰਿਹਾ ਸੀ ਤਾਂ ਅੰਤਾਂ ਦੀ ਧੁੰਦ ਵਿੱਚ ਅੱਗਿਓਂ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਹੋ ਗਿਆ।ਇਸ ਹਾਦਸੇ ਦੌਰਾਨ ਰਘਵੀਰ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਪਿੰਡ ਦੇਹੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦਕਿ ਜਤਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਅਖਾੜਾ ਮੌਕੇ ‘ਤੇ ਹੀ ਦਮ ਤੋੜ ਗਿਆ। ਜਤਿੰਦਰ ਸਿੰਘ ਦਾ ਅੱਜ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਯਾਤਰਾ ਦੌਰਾਨ ਪਿੰਡ ਦੀਆਂ ਉਦਾਸ ਗਲੀਆਂ ਵਿੱਚ ਹਰ ਇਕ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਸੰਸਕਾਰ ਦੌਰਾਨ ਸਿੱਖਲਾਈ ਦੀ ਸੈਨਿਕ ਟੁਕੜੀ ਵਲੋਂ ਸਿੱਖ ਰੈਜੀਮੈਂਟ ਦੇ ਸਹਿਯੋਗ ਨਾਲ ਵਿਛੜੇ ਜਵਾਨ ਨੂੰ ਪਰੇਡ ਦੌਰਾਨ ਸਲਾਮੀ ਦਿੱਤੀ ਗਈ।ਇਸ ਮੌਕੇ ਸੈਨਿਕ ਟੁਕੜੀ ਵਲੋਂ ਜਤਿੰਦਰ ਸਿੰਘ ਦੀ ਮਾਤਾ ਤੇ ਪਿਤਾ ਨੂੰ ਦੇਸ਼ ਦਾ ਕੌਮੀ ਝੰਡਾ ਤਿਰੰਗਾ ਤੇ ਰੈਜੀਮੈਂਟ ਜਵਾਨ ਦੀ ਵਰਦੀ ਭੇਂਟ ਕੀਤੀ ਗਈ।ਇਸ ਮੌਕੇ ਸਾਬਕਾ ਵਿਧਾਇਕ ਐਸ ਆਰ ਕਲੇਰ ,ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਰਾਣਾਂ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਸਰਪੰਚ ਬੀਬੀ ਜਸਵਿੰਦਰ ਕੌਰ,ਸਮਾਜ ਸੇਵੀ ਸੁਖਜੀਤ ਸਿੰਘ,ਟਹਿਲਸਿੰਘ ਪ੍ਰਧਾਨ, ਕਿਸਾਨ ਆਗੂ ਹਰਪ੍ਰੀਤ ਸਿੰਘ ਸਮਰਾ, ਯੁਵਕ ਸੇਵਾਵਾਂ ਕਲੱਬ ਅਖਾੜਾ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ,ਅਕਾਲੀ ਆਗੂ ਹਰਨੇਕ ਸਿੰਘ ਨੇਕੀ , ਗੁਰਸੇਵਕ ਸਿੰਘ ਬਰਿਆਰ ਅਤੇ ਲੇਖਕ ਤੇ ਨਿਰਦੇਸ਼ਕ ਕੁਲਦੀਪ ਸਿੰਘ ਲੋਹਟ ਆਦਿ ਹਾਜ਼ਰ ਸਨ।

