ਜਗਰਾਉਂ , 22 ਅਕਤੂਬਰ ( ਲਿਕੇਸ਼ ਸ਼ਰਮਾਂ )-ਸਨਮਤੀ ਵਿਮਲ ਜੈਨ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਪੂਰੇ ਸਕੂਲ ਨੂੰ ਦੀਵੇ ਅਤੇ ਮੋਮਬੱਤੀਆਂ ਨਾਲ ਸਜਾਇਆ। ਨਰਸਰੀ ਅਤੇ ਕੇਜੀ ਵਿਭਾਗ ਦੇ ਬੱਚੇ ਵਿਸ਼ੇਸ਼ ਤੌਰ ‘ਤੇ ਰਾਮ, ਲਕਸ਼ਮਣ, ਹਨੂੰਮਾਨ ਅਤੇ ਗਣੇਸ਼, ਸਰਸਵਤੀ ਅਤੇ ਲਕਸ਼ਮੀ ਸੀਤਾ ਮਾਤਾ ਦੀ ਵੇਸਭੂਸ਼ਾ ਵਿੱਚ ਸਜ ਕੇ ਪਹੁੰਚੇ। ਨਰਸਰੀ/ਕੇਜੀ ਦੇ ਬੱਚਿਆਂ ਨੇ ਰਾਮਜੀ ਦੀ ਨਿਕਲੀ ਸਵਾਰੀ ਦੀ ਝਾਕੀ ਪੇਸ਼ ਕੀਤੀ। ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਅਤੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ, ਪਿ੍ੰਸੀਪਲ ਸੁਪ੍ਰਿਆ ਸੁਰਾਣਾ ਨੇ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਰੌਸ਼ਨੀਆਂ ਦੇ ਇਸ ਤਿਉਹਾਰ ਨੂੰ ਧੂੰਏਂ ਮੁਕਤ ਤਿਉਹਾਰ ਵਜੋਂ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਬੱਚਿਆਂ ਨੇ ਪਟਾਕੇ ਨਾ ਚਲਾਉਣ ਦਾ ਪ੍ਰਣ ਵੀ ਲਿਆ।