ਵਿਦੇਸ਼ੀ ਪਿਸਤੌਲ ਸਮੇਤ ਚਾਰ ਪਿਸਤੌਲ ਅਤੇ 7 ਮੈਗਜੀਨ ਬਰਾਮਦ
ਜਗਰਾਓਂ, 4 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ, ਮੋਹਿਤ ਜੈਨ )-ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵਲੋਂ ਮੱਧ ਪ੍ਰਦੇਸ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ ਇਕ ਵਿਦੇਸ਼ ਪਿਸਤੌਲ, ਤਿੰਨ ਬਿਨ੍ਹਾਂ ਮਾਰਕਾ ਪਿਸਤੌਲ ਅਤੇ 7 ਮੈਗਜੀਨ ਬਰਾਮਦ ਕੀਤੇ ਗਏ। ਇਸ ਸੰਬਧ ਵਿਚ ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰਾਂ ਲਈ ਪੰਜਾਬ ਵਿਚ ਵੱਖ-ਵੱਖ ਥਾਂਵਾਂ ਤੋਂ ਅਸਲਾ ਸਪਲਾਈ ਕੀਤਾ ਜਾਂਦਾ ਹੈ। ਅਜਿਹੇ ਸਮਾਜ ਵਿਰੋਧੀ ਅਨਸਰਾਂ ਤੇ ਪੁਲਿਸ ਦੀ ਹਮੇਸ਼ਾ ਤਿੱਖੀ ਨਜਰ ਰਹੀ ਹੈ। ਜਿਸਦੇ ਚੱਲਦਿਆਂ ਡੀ.ਐਸ.ਪੀ.ਦਲਬੀਰ ਸਿੰਘ ਅਤੇ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਰਹਿਨੁਮਾਈ ਹੇਠ ਐਸ ਆਈ ਕਰਮਜੀਤ ਸਿੰਘ ਨੂੰ ਨਾਕਾਬੰਦੀ ਦੌਰਾਨ ਸੀਮਿੰਟ ਪਾਇਪ ਫੈਕਟਰੀ ਬਰਨਾਲਾ ਰੋਡ ਤੇ ਸੂਚਨਾ ਮਿਲੀ ਸੀ ਕਿ ਬਲਰਾਮ ਉਰਫ ਲਛਮਣ ਸਿੰਘ ਵਾਸੀ ਪਿੰਡ ਸੰਕਰਪੁਰਾ, ਥਾਣਾ ਬੇਟਮਾ, ਤਹਿਸੀਲ ਦੇਪਾਲਪੁਰ ਜਿਲਾ ਇੰਦੌਰ ਮੱਧ ਪ੍ਰਦੇਸ਼ ਕਾਫੀ ਮਾਤਰਾ ਵਿੱਚ ਅਸਲਾ ਅਮੀਨੈਸ਼ਨ ਲੈ ਕੇ ਰਾਏਕੋਟ ਏਰੀਆ ਵਿਚ ਘੁੰਮ ਰਿਹਾ ਹੈ। ਜੋ ਇਹ ਪਿਸਤੌਲ ਉਸ ਨੇ ਕਿਸੇ ਗੈਂਗਸਟਰ ਲਈ ਲਿਆਂਦੇ ਹੋਏ ਹਨ। ਜਹਨਾਂ ਨੂੰ ਕਿਸੇ ਵੱਡੀ ਵਾਰਦਾਤ ਵਿਚ ਵਰਤਿਆ ਜਾ ਸਕਦਾ ਹੈ। ਇਸ ਸੂਚਨਾ ਤੇ ਉਸਦੇ ਖਿਲਾਫ ਥਾਣਾ ਸਿਟੀ ਰਾਏਕੋਟ ਵਿਖੇ ਅਸਲਾ ਐਕਟ ਅਧੀਨ ਮੁਕਦਮਾ ਦਰਜ ਕਰਕੇ ਉਸਨੂੰ ਪੁਲਿਸ ਪਾਰਟੀ ਵਲੋਂ ਗਿ੍ਰਫਥਾਰ ਕਰ ਲਿਆ ਗਿਆ। ਉਸ ਪਾਸੋਂ 3 ਪਿਸਤੌਲ ਜਿੰਨਾਂ ਤੇ ਕੋਈ ਵੀ ਮਾਰਕਾ ਜਾਂ ਬੋਰ ਨਹੀਂ ਲਿਖਿਆ ਹੋਇਆ। ਇਕ ਪਿਸਤੌਲ ਜਿਸਤੇ ਜਿਗਆਨਾ ਐਫ-9 ਐਮ ਐਮ ਬੋਰ ਲਿੱਖਿਆ ਹੋਇਆ ਹੈ। ਜੋਕਿ ਅਤਿ ਆਧੁਨਿਕ ਤਕਨੀਕ ਵਾਲਾ ਪਿਸਤੌਲ ਹੈ। ਇਸਤੋਂ ਇਲਾਵਾ 7 ਖਾਲੀ ਮੈਗਜੀਨ ਬਰਾਮਦ ਕੀਤੇ ਗਏ।
ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦਾ ਹੈ ਸਪਲਾਇਰ-ਸੂਤਰਾਂ ਦੀ ਮੰਨੀਏ ਤਾਂ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਜਿਸ ਵਿਅਕਤੀ ਨੂੰ ਆਧੁਨਿਕ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ, ਉਹ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਹੈ। ਇਹ ਲੋਕ ਇੱਕ ਚੰਗੀ ਤਰ੍ਹਾਂ ਸੋਚੀ ਗਈ ਤਕਨੀਕ ਦੇ ਅਨੁਸਾਰ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਬਾਰੇ ਦੂਜੇ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਵਿਦੇਸ਼ਾਂ ਤੋਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਵਿੱਚ ਤਾਲਮੇਲ ਦੀਆਂ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਵਿੱਚ ਜਦੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਹੈ ਤਾਂ ਜੇਲ੍ਹ ਵਿੱਚੋਂ ਵਿਦੇਸ਼ ਵਿੱਚ ਬਣੇ ਸੰਪਰਕ ਰਾਹੀਂ ਹਥਿਆਰਾਂ ਦਾ ਸੌਦਾ ਕੀਤਾ ਜਾਂਦਾ ਹੈ। ਜਿਸ ਵਿਅਕਤੀ ਨੂੰ ਹਥਿਆਰਾਂ ਨਾਲ ਭੇਜਿਆ ਜਾਂਦਾ ਹੈ, ਉਸ ਨੂੰ ਕਿਸੇ ਇਲਾਕੇ ਦੇ ਕਿਸੇ ਸਥਾਨ ’ਤੇ ਨਿਸ਼ਾਨਾ ਦੇ ਕੇ ਭੇਜਿਆ ਜਾਂਦਾ ਹੈ ਅਤੇ ਉਸ ਲੋਕੇਸ਼ਨ ਦੀ ਫੋਟੋ ਕਿਸੇ ਵਿਦੇਸ਼ੀ ਨੰਬਰ ਤੋਂ ਮੋਬਾਈਲ ਫੋਨ ’ਤੇ ਭੇਜ ਕੇ ਉੱਥੇ ਹੀ ਰਹਿਣ ਲਈ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਉਥੇ ਉਸਨੂੰ ਕੋਈ ਅੱਗੇ ਮਿਲਦਾ ਹੈ ਜਿਸ ਕੋਲ ਕੋਡ ਹੁੰਦਾ ਹੈ ਜਿਸ ਨੂੰ ਉਹ ਦੋਵੇਂ ਸਾਂਝਾ ਕਰਦੇ ਹਨ ਅਤੇ ਅਗਲਾ ਵਿਅਕਤੀ ਸਪਲਾਈ ਲੈ ਕੇ ਅੱਗੇ ਵਧ ਜਾਂਦਾ ਹੈ ਅਤੇ ਪਹਿਲੇ ਦੀ ਭੂਮਿਕਾ ਉਥੇ ਹੀ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਦੀਆਂ ਗੁਪਤ ਕਾਰਵਾਈਆਂ ਰਾਹੀਂ ਅੱਦੇ ਸਪਲਾਈ ਕੀਤੀ ਜਾਂਦੀ ਹੈ। ਅਜਿਹੀ ਹੀ ਮਿਸਾਲ ਪਿਛਲੇ ਸਮੇਂ ਦੌਰਾਨ ਮੋਗਾ ਇਲਾਕੇ ਦੇ ਦੋ ਵਿਅਕਤੀ ਵਿਦੇਸ਼ ਤੋਂ ਇਕ ਗੈਂਗਸਟਰ ਦਾ ਨਾਮ ਲੈ ਕੇ ਮੰਗੀ ਗਈ ਫਿਰੋਤੀ ਦੀ ਰਕਮ ਹਾਸਿਲ ਕਰਨ ਲਈ ਜਗਰਾਉਂ ਪਹੁੰਚੇ ਸਨ। ਜਿਨਾਂ ਨੂੰ ਪੁਲਿਸ ਨੇ ਜਾਲ ਵਿਚ ਫਸਾ ਲਿਆ ਸੀ। ਉਸ ਸਮੇਂ ੁਲਿਸ ਨਾਾਲ ਹੋਈ ਮੁਠਭੇੜ ਵਿਚ ਇਕ ਵਿਅਕਤੀ ਜਖਮੀਂ ਹੋ ਗਿਆ ਸੀ ਅਤੇ ਇਕ ਮੋਟਰਸਾਇਕਿਲ ਲੈ ਕੇ ਫਰਾਰ ਹੋਣ ਵਿਚ ਸਫਲ ਹੋ ਗਿਆ ਸੀ। ਉਸ ਕੋਲੋਂ ਪੁੱਛਗਿੱਛ ਦੌਰਾਨ ਵੀ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸਨ।
ਨਹੀਂ ਪਤਾ ਕਿਥੇ ਜਾਣਾ ਸੀ-ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਮੁਢਲੀ ਪੁੱਛ ਗਿਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਆਧੁਨਿਕ ਅਸਲੇ ਸਮੇਤ ਫੜੇ ਗਏ ਵਿਅਕਤੀ ਨੂੰ ਕਿਸ ਥਾਂ ਤੇ ਜਾਣਾ ਸੀ ਅਤੇ ਇਹ ਅਸਲਾ ਅੱਗੇ ਕਿਸਨੂੰ ਸਪਲਾਈ ਕਰਨਾ ਸੀ ਇਸ ਬਾਰੇ ਨਹੀਂ ਪਤਾ। ਇਸਨੂੰ ਪੁਲਿਸ ਪਾਰਟੀ ਵਲੋਂ ਰਾਏਕੋਟ ਐੰਟਰ ਹੋਣ ਤੇ ਹੀ ਕਾਬੂ ਕਰ ਲਿਆ ਗਿਆ। ਇਸਨੂੰ ਰਾਏਕੋਟ ਪਹੁੰਚਣ ਤੋਂ ਬਾਅਦ ਅੱਗੇ ਫੋਨ ਤੇ ਜਾਂ ਕਿਸੇ ਵਿਅਕਤੀ ਵਲੋਂ ਸੰਪਰਕ ਕਰਕੇ ਅਗਲੇ ਨਿਰਦੇਸ਼ ਦਿਤੇ ਜਾਣੇ ਸਨ ਕਿ ਕਿ ਇਹ ਅਸਲਾ ਉਸ ਵਲੋਂ ਕਿਸ ਕੋਲ ਪਹੁੰਚਾਉਣਾ ਹੈ ਜਾਂ ਕੋਈ ਵਿਅਕਤੀ ਉਸ ਪਾਸੋਂ ਇਥੇ ਹੀ ਅਸਲਾ ਹਾਸਿਲ ਕਰਕੇ ਅੱਗੇ ਜਾ ਸਕਦਾ ਸੀ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਲੱਭਣ ਲਈ ਬਲਰਾਮ ਉਰਫ ਲਛਮਣ ਸਿੰਘ ਪਾਸੋਂ ਬਾਰੀਕੀ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ ਅਤੇ ਇਸਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਅਸਲਾ ਇਸਨੇ ਕਿਥੇ ਅਤੇ ਕਿਸਨੂੰ ਸਪਲਾਈ ਕਰਨਾ ਸੀ ਅਤੇ ਇਹ ਕਦੋਂ ਤੋਂ ਅਪਰਾਧੀ ਲੋਕਾਂ ਨੂੰ ਇਸ ਤਰ੍ਹਾਂ ਅਸਲਾ ਸਪਲਾਈ ਕਰਨ ਦਾ ਕੰਮ ਕਰਦਾ ਆ ਰਿਹਾ ਹੈ। ਹੁਣ ਤੱਕ ਇਸ ਵੋਲੰ ਕਿਸ ਕਿਸਨੂੰ ਇਸ ਤਰ੍ਹਾਂ ਅਸਲਾ ਸਪਲਾਈ ਕੀਤਾ ਜਾ ਚੁੱਕਾ ਹੈ। ਇਸ ਸਭ ਦੀ ਪੁੱਛ ਗਿਛ ਜਾਰੀ ਹੈ। ਉਸ ਪਾਸੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।