ਲੁਧਿਆਣਾ, 22 ਅਕਤੂਬਰ ( ਵਿਕਾਸ ਮਠਾੜੂ, ਬੌਬੀ ਸਹਿਜਲ)-ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ ‘ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਦੀ ਰਹਿਨੁਮਾਈ ਹੇਠ ਮਿਤੀ 21.10..2022 ਨੂੰ ਵਿਸ਼ਾਲ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਦੇਸ਼ ਵਿਦੇਸ਼ ਤੋਂ ਕਵੀਆਂ/ਕਵਿੱਤਰੀਆਂ ਨੇ ਇਸ ਕਾਵਿ ਗੋਸ਼ਟੀ ਵਿੱਚ ਹਿੱਸਾ ਲਿਆ। ਚੇਅਰਮੈਨ ਸਾਹਿਬ ਨੇ ਸਾਰੇ ਲੇਖਕਾਂ ਅਤੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਅਤੇ ਸਭ ਦਾ ਸਵਾਗਤ ਕਰਦੇ ਹੋਏ, ਕਾਵਿ ਗੋਸ਼ਟੀ ਦਾ ਆਗਾਜ਼ ਕੀਤਾ। ਪ੍ਰੋ ਮਨਜੀਤ ਕੌਰ ਪਟਿਆਲਾ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ ਤੇ ਸਰਦੂਲ ਸਿੰਘ ਭੱਲਾ ਨੇ ਪ੍ਰਧਾਨਗੀ ਕੀਤੀ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਅਣਥੱਕ ਮਿਹਨਤ ਤੇ ਮਾਂ ਬੋਲੀ ਪੰਜਾਬੀ ਲਈ ਅਥਾਹ ਪ੍ਰੇਮ ਸਦਕਾ ਅੱਜ ਇਹ ਸਾਹਿਤਕ ਮੰਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਮਨਦੀਪ ਕੌਰ ਧਰਮਕੋਟ ਜੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਬਹੁਤ ਸੁਹਣੇ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਹਰ ਲੇਖਕ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਕਿਹਾ। ਸਭ ਦੀਆਂ ਕਵਿਤਾਵਾਂ ਬਹੁਤ ਹੀ ਖੂਬਸੂਰਤ ਸਨ। ਜਿਨ੍ਹਾਂ ਦੀ ਸਾਰੀ ਪ੍ਰਬੰਧਕੀ ਟੀਮ ਨੇ ਬਹੁਤ ਸਰਾਹਣਾ ਕੀਤੀ। ਪ੍ਰੋ ਮਨਜੀਤ ਕੌਰ ਜੀ, ਡਾ ਹਰਜੀਤ ਸਿੰਘ ਸੱਧਰ ਜੀ, ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਜੀ, ਅੰਜੂ ਵੀ ਰੱਤੀ ਜੀ, ਬਲਿਵੰਦਰ ਕੌਰ ਸਰਘੀ ਜੀ, ਪਰਮਿੰਦਰ ਕੌਰ ਅਮਨ ਜੀ, ਮਨਪ੍ਰੀਤ ਕੌਰ ਸੰਧੂ ਜੀ, ਗਾਇਕ ਮੰਗਤ ਖਾਨ ਜੀ, ਇਕਬਾਲ ਸਿੰਘ ਪੁੜੈਣ ਜੀ, ਧਰਮਿੰਦਰ ਸਿੰਘ ਮੁੱਲਾਂਪੁਰੀ ਜੀ, ਮਨੀ ਨਿਮਾਣਾ ਹਠੂਰ ਜੀ, ਪੋਲੀ ਬਰਾੜ ਜੀ, ਸੰਚਾਲਕ ਮਨਦੀਪ ਕੌਰ ਜੀ, ਪ੍ਰਧਾਨ ਸਰਦੂਲ ਸਿੰਘ ਭੱਲਾ ਜੀ ਤੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੇ ਬਹੁਤ ਹੀ ਖੂਬਸੂਰਤ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਨੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ। ਸਮੇਂ ਦੀ ਪਾਬੰਦੀ ਨੂੰ ਮੁੱਖ ਰੱਖਦੇ ਹੋਏ ਬਹੁਤ ਥੋੜ੍ਹੇ ਸ਼ਬਦਾਂ ਵਿਚ ਬਹੁਤ ਪ੍ਰਭਾਵਸ਼ਾਲੀ ਰਚਨਾਵਾਂ ਪੇਸ਼ ਹੋਈਆਂ ਜੋ ਇੱਕ ਨਵਾਂ ਇਤਿਹਾਸ ਕਾਇਮ ਕਰ ਗਈਆਂ। ਜਿਹੜੇ ਲੇਖਕ ਪਹਿਲੀ ਵਾਰੀ ਇਸ ਮੰਚ ਤੇ ਹਾਜ਼ਰ ਹੋਏ ਸ੍ਰ ਲਖਵਿੰਦਰ ਸਿੰਘ ਲੱਖਾ ਜੀ ਨੇ ਉਨ੍ਹਾਂ ਸਾਰਿਆਂ ਨੂੰ ਜੀ ਆਇਆਂ ਕਹਿ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਅੰਤ ਵਿੱਚ ਲਖਵਿੰਦਰ ਸਿੰਘ ਲੱਖਾ ਚੇਅਰਮੈਨ ਤੇ ਪ੍ਰਧਾਨ ਸਰਦੂਲ ਸਿੰਘ ਭੱਲਾ ਨੇ ਕਾਵਿ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ। ਸਮੁੱਚੇ ਰੂਪ ਵਿੱਚ ਕਵੀ ਦਰਬਾਰ ਬਹੁਤ ਹੀ ਵਧੀਆ ਹੋ ਨਿਬੜਿਆ।
