ਜਗਰਾਉ, 21 ਸਤੰਬਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) : ਸ੍ਰੀ ਕ੍ਰਿਸ਼ਨਾ ਕਲੱਬ ਜਗਰਾਉ ਵੱਲੋਂ ਕਰਵਾਏ ਜਾ ਰਹੇ ਸਲਾਨਾ 19 ਵੇਂ ਵਿਸ਼ਾਲ ਜਾਗਰਣ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਹਾਂਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਗੱਲਬਾਤ ਕਰਦਿਆਂ ਪ੍ਰਧਾਨ ਰੋਹਿਤ ਗੋਇਲ ਨੇ ਦੱਸਿਆ ਕਿ ਮਹਾਂਮਾਈ ਜੀ ਦੀ ਪਵਿੱਤਰ ਜੋਤ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੋਂ ਪੂਰੀ ਸ਼ਰਧਾ ਨਾਲ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਮਾਤਾ ਰਾਣੀ ਦੇ ਭਗਤ 23 ਸਤੰਬਰ ਦਿਨ ਸ਼ਨੀਵਾਰ ਨੂੰ ਜਾਗਰਣ ਵਿਚ ਪਹੁੰਚ ਕੇ ਮਹਾਂਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਜਾਗਰਣ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਵਿਸ਼ੇਸ਼ ਮਹਿਮਾਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ,ਏ ਡੀ ਸੀ ਅਮਿਤ ਸਰੀਨ, ਡੀ ਐਸ ਪੀ ਸਤਵਿੰਦਰ ਸਿੰਘ ਵਿਰਕ,ਸੀਨੀਅਰ ਕਾਂਗਰਸੀ ਨੇਤਾ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਵਿਧਾਇਕ ਐਸ ਆਰ ਕਲੇਰ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ, ਨਗਰ ਕੌਂਸਲ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਮਾਲਵਾ, ਸਮੂਹ ਕੌਂਸਲਰ, ਰੇਡੀਮੇਡ ਮਨਿਆਰੀ ਐਸੋਸੀਏਸ਼ਨ ਦੇ ਚੇਅਰਮੈਨ ਰਾਜੇਸ਼ ਜੈਨ, ਡੇਲੀ ਜਗਰਾਉਂ ਨਿਊਜ਼ ਦੇ ਸੰਪਾਦਕ ਹਰਵਿੰਦਰ ਸਿੰਘ ਸੱਗੂ, ਰਾਜੇਸ਼ ਕਤਿਆਲ (ਸਤਿਅਮ ਜਿਊਲਰਜ), ਕੁਲਵਿੰਦਰ ਸਿੰਘ ਕਾਲਾ (ਆਪ) , ਥਾਣਾ ਸਿਟੀ ਜਗਰਾਉਂ ਦੇ ਐਸ ਐਚ ਓ ਜਗਜੀਤ ਸਿੰਘ, ਵਿਸ਼ਾਲ ਜੈਨ, ਕੈਪਟਨ ਨਰੇਸ਼ ਵਰਮਾ, ਨਵੀਨ ਗੋਇਲ ਸਮੇਤ ਵੱਡੀ ਗਿਣਤੀ ਵਿਚ ਮਹਾਂਮਾਈ ਦੇ ਭਗਤ ਹਾਜ਼ਰ ਹੋਣਗੇ।